JEE Main ਦੀ ਪ੍ਰੀਖਿਆ ਦੇਣ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਜਾਰੀ ਹੋਏ ਸਖ਼ਤ ਦਿਸ਼ਾ-ਨਿਰਦੇਸ਼

Wednesday, Jan 17, 2024 - 01:29 PM (IST)

JEE Main ਦੀ ਪ੍ਰੀਖਿਆ ਦੇਣ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਜਾਰੀ ਹੋਏ ਸਖ਼ਤ ਦਿਸ਼ਾ-ਨਿਰਦੇਸ਼

ਚੰਡੀਗੜ੍ਹ (ਆਸ਼ੀਸ਼) : ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇ. ਈ. ਈ.) ਮੇਨ ਦੀ ਪ੍ਰੀਖਿਆ ਦੌਰਾਨ ਉਮੀਦਵਾਰ, ਅਧਿਆਪਕ, ਅਧਿਕਾਰੀ ਜਾਂ ਡਿਊਟੀ ’ਤੇ ਤਾਇਨਾਤ ਕੋਈ ਵੀ ਵਿਅਕਤੀ ਵਾਸ਼ਰੂਮ ਬਰੇਕ ਲਵੇਗਾ ਤਾਂ ਵਾਪਸੀ ਤੇ ਫਿਰ ਚੈਕਿੰਗ ਹੋਵੇਗੀ ਅਤੇ ਉਸ ਦਾ ਬਾਇਓਮੀਟ੍ਰਿਕ ਵੀ ਦੁਬਾਰਾ ਹੋਵੇਗਾ। ਇਸ ਤੋਂ ਬਾਅਦ ਹੀ ਉਹ ਪ੍ਰੀਖਿਆ ਹਾਲ 'ਚ ਦਾਖ਼ਲ ਹੋ ਸਕੇਗਾ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ 24 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਜੇ. ਈ. ਈ. ਮੇਨ ਪ੍ਰੀਖਿਆ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਅਨੁਸਾਰ ਪ੍ਰੀਖਿਆ ਕੇਂਦਰ 'ਚ ਉਮੀਦਵਾਰਾਂ, ਨਿਗਰਾਨਾਂ, ਅਧਿਆਪਕਾਂ ਅਤੇ ਕਰਮਚਾਰੀਆਂ ਲਈ ਨਿਯਮ ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਹੋਣਗੇ। ਐੱਨ. ਟੀ. ਏ. ਨੇ ਪ੍ਰੀਖਿਆ 'ਚ ਬੇਨਿਯਮੀਆਂ ਨੂੰ ਰੋਕਣ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਕਰੀਬੀ ਰਹੇ ਭਰਤਇੰਦਰ ਚਹਿਲ ਨੂੰ ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ

ਪ੍ਰੀਖਿਆ ਕੇਂਦਰ 'ਚ ਐੱਨ. ਟੀ. ਏ. ਜਨਰਲ ਡਾਇਰੈਕਟਰ ਤੋਂ ਇਲਾਵਾ ਜੇਕਰ ਕੋਈ ਹੋਰ ਅਧਿਕਾਰੀ ਆਉਂਦਾ ਹੈ ਤਾਂ ਉਸ ਦੀ ਵੀ ਤਲਾਸ਼ੀ ਲਈ ਜਾਵੇਗੀ। ਪਛਾਣ ਦੀ ਪੁਸ਼ਟੀ ਕਰਨ ਲਈ, ਬਾਇਓਮੀਟ੍ਰਿਕ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਐੱਨ. ਟੀ. ਏ. ਜੇ. ਈ. ਈ. ਮੇਨ ਪ੍ਰੀਖਿਆ ਨਾਲ, ਇਹ ਪ੍ਰਕਿਰਿਆ ਇਸ ਸਾਲ ਹੋਣ ਵਾਲੀ ਸੀ. ਯੂ. ਈ. ਟੀ. ਨੀਟ ਅਤੇ ਹੋਰ ਪ੍ਰੀਖਿਆਵਾਂ 'ਚ ਵੀ ਲਾਗੂ ਹੋਵੇਗੀ। ਜੇ. ਈ. ਈ. ਮੇਨ ਪ੍ਰੀਖਿਆ ਦੇ ਜਨਵਰੀ ਸੈਸ਼ਨ ਲਈ ਰਿਕਾਰਡ 12.3 ਲੱਖ ਅਰਜ਼ੀਆਂ ਆਈਆਂ ਹਨ।

ਇਹ ਵੀ ਪੜ੍ਹੋ : ਬੇਗਾਨੇ ਮੁਲਕ 'ਚ ਦੂਜਾ ਵਿਆਹ ਕਰਾਉਣ ਵਾਲੇ ਮੁੰਡੇ ਜ਼ਰੂਰ ਪੜ੍ਹਨ ਇਹ ਖ਼ਬਰ, ਬਚਣਾ ਸੌਖਾ ਨਹੀਂ (ਵੀਡੀਓ)
ਸੁਰੱਖਿਆ ਵਧਾਉਣ ਲਈ ਕੀਤੇ ਗਏ ਸਖ਼ਤ ਪ੍ਰਬੰਧ
ਨੈਸ਼ਨਲ ਟੈਸਟਿੰਗ ਏਜੰਸੀ ਦਾ ਕਹਿਣਾ ਹੈ ਕਿ ਹੁਣ ਇਹ ਪ੍ਰੀਖਿਆ ਕਰਵਾਉਣ ਵਾਲੀ ਵੱਡੀ ਸੰਸਥਾ ਬਣ ਗਈ ਹੈ। ਇਕ ਸਾਲ ਵਿਚ ਵੱਖ-ਵੱਖ ਪ੍ਰੀਖਿਆਵਾਂ ਲਈ ਲਗਭਗ 1.2 ਕਰੋੜ ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ। ਇਸ ਕਾਰਨ ਜੇ. ਈ. ਈ. ਮੇਨ ਅਤੇ ਹੋਰ ਪ੍ਰਵੇਸ਼ ਪ੍ਰੀਖਿਆਵਾਂ ਲਈ ਸੁਰੱਖਿਆ ਵਧਾਉਣ ਲਈ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਸੈਂਟਰਾਂ ਤੋਂ ਸੁਰੱਖਿਆ ਸਬੰਧੀ ਆ ਰਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਪ੍ਰੀਖਿਆ ਵਿਚ ਬੇਨਿਯਮੀਆਂ ਦਾ ਪਤਾ ਲਾਉਣ ਲਈ ਇਨਵੀਜ਼ੀਲੇਟਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਪ੍ਰੀਖਿਆ 24 ਜਨਵਰੀ ਤੋਂ 1 ਫਰਵਰੀ ਤੱਕ ਹੋਵੇਗੀ। ਨਤੀਜੇ 12 ਫਰਵਰੀ ਨੂੰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News