ਬਗ਼ੈਰ ਕਿਸੇ ਰੋਕ-ਟੋਕ ਦੇ ਦੌੜ ਰਹੇ ਬਿਨਾਂ ਨੰਬਰ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨ
Saturday, Oct 19, 2024 - 03:42 AM (IST)
ਲੁਧਿਆਣਾ (ਰਾਮ)- ਸ਼ਹਿਰ ’ਚ ਦੌੜ ਰਹੇ ਦੋ ਪਹੀਆਂ ਵਾਹਨਾਂ ’ਤੇ ਹੁਣ ਟਰਾਂਸਪੋਰਟ ਵਿਭਾਗ ਦੇ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਹਾਈ ਸਕਿਓਰਿਟੀ ਨੰਬਰ ਪਲੇਟ ਲੱਗਣਾ ਜ਼ਰੂਰੀ ਹੈ। ਹੁਕਮਾਂ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ’ਤੇ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਦੇ ਵਾਹਨ ਦੌੜ ਰਹੇ ਹਨ। ਟ੍ਰੈਫਿਕ ਪੁਲਸ ਇਸ ਤਰ੍ਹਾਂ ਦੇ ਵਾਹਨ ਚਾਲਕਾਂ ’ਤੇ ਰੋਕ ਨਹੀਂ ਲਗਾ ਪਾ ਰਹੀ ਹੈ।
ਜੇਕਰ ਵਾਹਨ ’ਤੇ ਹਾਈ ਸਿਕਓਰਿਟੀ ਨੰਬਰ ਪਲੇਟ ਨਹੀਂ ਲੱਗੀ ਹੋਵੇਗੀ ਤਾਂ ਪੰਜ ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਆਮ ਨੰਬਰ ਪਲੇਟ ’ਤੇ ਰੋਕ ਲੱਗ ਚੁੱਕੀ ਹੈ। ਇਸ ਤੋਂ ਬਾਅਦ ਵੀ ਕਾਫੀ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਹਨ। ਬੇਖੌਫ ਹੋ ਕੇ ਸ਼ਹਿਰ ਦੀ ਸੜਕਾਂ ’ਤੇ ਸਾਧਾਰਨ ਨੰਬਰ ਪਲੇਟ ਦੇ ਨਾਲ ਵਾਹਨ ਚਲਾ ਰਹੇ ਹਨ।
ਇਹ ਵੀ ਪੜ੍ਹੋ- 1.07 ਲੱਖ ਰੁਪਏ ਬਿਜਲੀ ਦਾ ਬਿੱਲ ! ਖ਼ਪਤਕਾਰ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ, ਆਇਆ ਦਿਲਚਸਪ ਫ਼ੈਸਲਾ
ਟੈਂਪਰੇਰੀ ਨੰਬਰ ਵਾਲੇ ਵਾਹਨ ਵੀ ਭਜਾ ਰਹੇ ਚਾਲਕ
ਸ਼ਹਿਰ ’ਚ ਹਾਲਤ ਇਹ ਚੁੱਕੀ ਕਿ ਟੈਂਪਰੇਰੀ ਨੰਬਰ ਵਾਹਨ ਵੀ ਧੜੱਲੇ ਨਾਲ ਭੱਜ ਰਹੇ ਹਨ, ਜਦਕਿ ਨਿਯਮਾਂ ਦੇ ਮੁਤਾਬਕ ਟੈਂਪਰੇਰੀ ਨੰਬਰ ਵਾਲੇ ਵਾਹਨ ਏਜੰਸੀ ਤੋਂ ਬਾਹਰ ਨਹੀਂ ਕੱਢੇ ਜਾ ਸਕਦੇ। ਇਸ ਦੇ ਬਾਵਜੂਦ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਬਿਨ੍ਹਾਂ ਹਾਈ ਸਿਕਓਰਿਟੀ ਨੰਬਰ ਪਲੇਟ ਦੇ ਵਾਹਨਾਂ ਦਾ ਵਾਰਦਾਤ ’ਚ ਇਸਤੇਮਾਲ ਕਰ ਰਹੇ ਮੁਲਜ਼ਮ
ਮੁਲਜ਼ਮ ਬਿਨਾਂ ਹਾਈ ਸਿਕਓਰਿਟੀ ਨੰਬਰ ਪਲੇਟ ਦੇ ਵਾਹਨਾਂ ਦੀ ਵਰਤੋਂ ਵਾਰਦਾਤ ’ਚ ਕਰ ਰਹੇ ਹਨ। ਵਾਰਦਾਤ ਤੋਂ ਬਾਅਦ ਪੁਲਸ ਲਈ ਇਹ ਵਾਹਨ ਸਿਰਦਰਦ ਬਣ ਗਏ ਹਨ। ਸੁਪਰੀਮ ਕੋਰਟ ਨੇ ਸਾਲ 2012 ’ਚ ਜਾਰੀ ਆਦੇਸ਼ ’ਚ ਹਰ ਵਾਹਨ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਾਜ਼ਮੀ ਕੀਤੀ ਸੀ ਪਰ 12 ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ’ਚ ਲੱਖਾਂ ਵਾਹਨ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਦੇ ਭੱਜ ਰਹੇ ਹਨ।
ਨਾਕਾਬੰਦੀ ਕਰ ਕੱਟੇ ਜਾਣਗੇ ਚਲਾਨ- ਏ.ਸੀ.ਪੀ
ਉਥੇ ਇਸ ਸਬੰਧ ’ਚ ਜਦੋਂ ਏ.ਸੀ.ਪੀ. ਜਤਿਨ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਹਿਰ ’ਚ ਵੱਖ-ਵੱਖ ਚੌਕ-ਚੌਰਾਹੇ ’ਚ ਨਾਕਾਬੰਦੀ ਕਰ ਜਲਦ ਹੀ ਚਲਾਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਆਪਸੀ ਝਗੜੇ ਨੇ ਧਾਰਿਆ ਖ਼ੂਨੀ ਰੂਪ, ਵਿਅਕਤੀ ਨੇ ਆਪਣੀ ਪਤਨੀ ਨੂੰ ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e