ਪੰਜਾਬ ਅੰਦਰ ਚੱਲ ਰਹੇ ਇਨ੍ਹਾਂ ਵਾਹਨਾਂ ''ਤੇ ਹੋਣ ਜਾ ਰਹੀ ਵੱਡੀ ਕਾਰਵਾਈ, ਨਵੇਂ ਹੁਕਮ ਹੋਏ ਜਾਰੀ
Tuesday, Dec 16, 2025 - 11:09 AM (IST)
ਲੁਧਿਆਣਾ (ਸੰਨੀ) : ਟ੍ਰੈਫਿਕ ਪੁਲਸ ਨੇ ਪੰਜਾਬ ਅੰਦਰ ਚੱਲ ਰਹੇ ਮੋਡੀਫਾਈ ਵਾਹਨਾਂ ਨੂੰ ਲੈ ਕੇ ਮੁਹਿੰਮ ਛੇੜੀ ਹੋਈ ਹੈ। ਇਸ ਦੇ ਚੱਲਦੇ ਲੁਧਿਆਣਾ ਸ਼ਹਿਰ ਵਿਚ ਚੱਲ ਰਹੇ ਮੋਡੀਫਾਈ ਵਾਹਨਾਂ ਖਿਲਾਫ ਟ੍ਰੈਫਿਕ ਪੁਲਸ ਲਗਾਤਾਰ ਸਖ਼ਤੀ ਦਿਖਾ ਰਹੀ ਹੈ। ਮੋਡੀਫਾਈ ਵਾਹਨਾਂ ਦੇ ਲਗਾਤਾਰ ਚਲਾਨ ਕੀਤੇ ਜਾ ਰਹੇ ਹਨ। ਇਸ ਸਬੰਧੀ ਹਾਈ ਕੋਰਟ ਵਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਪੂਰੇ ਪੰਜਾਬ ਵਿਚ ਮੋਡੀਫਾਈ ਵਾਹਨਾਂ ਖਿਲਾਫ ਇਕ ਮੁਹਿੰਮ ਛੇੜੀ ਗਈ। ਇਸੇ ਕੜੀ ਤਹਿਤ ਲੁਧਿਆਣਾ ਵਿਚ ਜ਼ੋਨ-3 ਦੇ ਇੰਚਾਰਜ ਅਵਤਾਰ ਸਿੰਘ ਸੰਧੂ ਦੀ ਟੀਮ ਨੇ ਅਜਿਹੇ ਕਈ ਮੋਡੀਫਾਈ ਵਾਹਨਾਂ ਦੇ ਚਲਾਨ ਕੀਤੇ ਹਨ, ਜਿਨ੍ਹਾਂ ਦੇ ਸਾਇਲੈਂਸਰ ਬਦਲੇ ਗਏ ਸਨ। ਸਾਇਲੈਂਸਰ ਬਦਲਣ ਨਾਲ ਮੋਟਰਸਾਈਕਲ ਜਾਂਚ ਹੋਰਨਾਂ ਵਾਹਨਾਂ ਦੀ ਆਵਾਜ਼ ਬਦਲ ਜਾਂਦੀ ਹੈ, ਜੋ ਦੂਜੇ ਵਾਹਨ ਚਾਲਕਾਂ ਜਾਂ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦੀ ਹੈ, ਜਿਸ ਕਾਰਨ ਮੋਡੀਫਾਈ ਵਾਹਨਾਂ ਦੇ ਚਲਾਨ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਹੁਣ ਚਿੱਪ ਵਾਲੇ ਮੀਟਰ...
ਸੰਧੂ ਨੇ ਦੱਸਿਆ ਕਿ ਏ. ਸੀ. ਪੀ. ਟ੍ਰੈਫਿਕ ਜਤਿਨ ਬਾਂਸਲ ਦੇ ਨਿਰਦੇਸ਼ਾਂ ’ਤੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜੋ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਆਪਣੇ ਵਾਹਨਾਂ ਦੀ ਬਾਡੀ ਜਾਂ ਸਾਇਲੈਂਸਰ ਨਾਲ ਛੇੜਛਾੜ ਬਿਲਕੁਲ ਨਾ ਕਰਨ, ਨਹੀਂ ਤਾਂ ਟ੍ਰੈਫਿਕ ਪੁਲਸ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਹਾਦਸੇ 'ਚ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਦੇ ਪਰਿਵਾਰ ਲਈ ਉਠੀ ਵੱਡੀ ਮੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
