ਵਾਹਨ ਚਾਲਕ ਉਡਾ ਰਹੇ ਨੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ

Monday, Jun 11, 2018 - 12:29 AM (IST)

ਰੂਪਨਗਰ, (ਕੈਲਾਸ਼)- ਟਰੈਫਿਕ ਨਿਯਮਾਂ ਨੂੰ ਲੈ ਕੇ ਭਾਵੇਂ ਸ਼ਹਿਰ ਵਿਚ ਰੋਜ਼ਾਨਾ ਚਲਾਨ ਕੱਟੇ ਜਾ ਰਹੇ ਹਨ ਅਤੇ ਟਰੈਫਿਕ ਪੁਲਸ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਪ੍ਰੰਤੂ ਇਸ ਦੇ ਬਾਵਜੂਦ ਕੁਝ ਲੋਕ ਇਸ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਰੇਆਮ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਜਾਣਕਾਰੀ ਅਨੁਸਾਰ ਦੋਪਹੀਆ ਵਾਹਨਾਂ ’ਤੇ ਵਧ ਰਿਹਾ ਟ੍ਰਿਪਲ ਰਾਈਡਿੰਗ ਦਾ ਰੁਝਾਨ ਭਾਵੇਂ ਸਕੂਲੀ ਬੱÎਚਿਆਂ  ਲਈ ਹਾਸਾ-ਮਜ਼ਾਕ ਅਤੇ ਰੁਟੀਨ ਦੀ ਗੱਲ ਬਣ ਚੁੱਕੀ ਹੈ ਪਰ ਇਹ ਕਿਸੇ ਵੇਲੇ ਵੀ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ, ਜਿਸ ਵਿਚ ਮਾਪਿਆਂ ਨੂੰ ਬਾਅਦ ਵਿਚ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਲੱਭਦਾ। 
 ®ਹੈਰਾਨੀ ਦੀ ਗੱਲ ਹੈ ਕਿ ਕੁਝ ਛੋਟੇ ਬੱਚੇ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੁੰਦਾ, ਰੋਜ਼ਾਨਾ ਸ਼ਹਿਰ ਵਿਚੋਂ ਟਰੈਫਿਕ ਕਰਮਚਾਰੀਆਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਡਰਾਈਵਿੰਗ ਦਾ ਆਨੰਦ ਲੈਂਦੇ ਦੇਖੇ ਜਾਂਦੇ ਹਨ। ਇਨ੍ਹਾਂ ਨਾਬਾਲਗ ਬੱÎਚਿਆਂ ਲਈ ਕਈ ਵਾਰ ਤਾਂ ਖੁਦ ਉਨ੍ਹਾਂ ਦੇ ਮਾਪੇ ਜ਼ਿੰਮੇਵਾਰ ਹੁੰਦੇ ਹਨ। ਇਥੇ ਇਹ ਦੱਸਣਯੋਗ ਹੈ ਕਿ ਜਦੋਂ ਇਕ 12 ਸਾਲ ਦਾ ਬੱਚਾ ਐਕਟਿਵਾ ਸਕੂਟਰ ’ਤੇ ਜਾ ਰਿਹਾ ਸੀ ਤੇ ਉਸ ਦੀ ਫੋਟੋ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਜਵਾਬ ਸੁਣ ਕੇ ਬਡ਼ੀ ਹੈਰਾਨੀ ਹੋਈ। ਬੱਚੇ ਨੇ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਉਸਦੇ ਪਿਤਾ ਨੂੰ ਮੇਰੇ ਸਕੂਟਰੀ ਚਲਾਉਣ ਵਿਚ ਕੋਈ ਇਤਰਾਜ਼ ਨਹੀਂ ਹੈ ਤਾਂ ਤੁਸੀਂ ਇਸ ਤੋਂ ਕੀ ਲੈਣਾ ਹੈ? ਇਥੇ ਇਹ ਵੀ ਦੱਸਣਯੋਗ ਹੈ ਕਿ ਹਾਇਰ ਸੈਕੰਡਰੀ ਸਕੂਲਾਂ ਵਿਚ ਆਉਣ ਵਾਲੇ ਬੱਚੇ ਜਿਨ੍ਹਾਂ ਦੀ ਉਮਰ ਲੱਗਭਗ 15-16 ਸਾਲ ਦੀ ਹੁੰਦੀ ਹੈ, ਟ੍ਰਿਪਲ ਰਾਈਡਿੰਗ ਦਾ ਸਭ ਤੋਂ ਵੱਧ ਜੋਖਮ ਉਠਾਉਂਦੇ ਹਨ। 
PunjabKesari
ਟਰੱਕਾਂ ਵਿਚ ਵੀ ਹੋ ਰਿਹੈ ਸਵਾਰੀਆਂ ਢੋਣ ਦਾ ਕੰਮ
 ਜਾਣਕਾਰੀ ਅਨੁਸਾਰ ਸਾਮਾਨ ਢੋਣ ਲਈ ਵਰਤੋਂ ਵਿਚ  ਲਿਆਏ ਜਾਣ ਵਾਲੇ ਟਰੱਕ ਕਈ ਵਾਰ ਟਰੈਫਿਕ ਨਿਯਮਾਂ ਦੀ ਖੁੱਲ੍ਹੇਆਮ ਉਲੰਘਣਾ ਕਰਦੇ ਹੋਏ ਸਵਾਰੀਆਂ ਢੋਣ ਦਾ ਕੰਮ ਕਰਦੇ ਵੀ ਦੇਖੇ ਜਾਂਦੇ ਹਨ। ਕਈ ਵਾਰ ਤਾਂ ਟਰੱਕਾਂ ਵਾਲੇ ਡਬਲ ਡੈੱਕਰ ਛੱਤਾਂ ਬਣਾ ਕੇ ਜ਼ਰੂਰਤ ਤੋਂ ਵੱਧ ਸਵਾਰੀਆਂ ਢੋਂਦੇ ਹਨ, ਜੋ ਕਿਸੇ ਵੇਲੇ ਵੀ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ, ਜਿਸ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਥੇ ਹੀ ਬਸ ਨਹੀਂ, ਕੁਝ ਟਰੈਕਟਰ ਟਰਾਲੀਆਂ ਵਾਲੇ ਪਹਿਲਾਂ ਓਵਰਲੋਡ ਹੋ ਕੇ ਚੱਲਦੇ ਹਨ ਤੇ ਫਿਰ ਸਵਾਰੀਆਂ ਨੂੰ ਸਾਮਾਨ ਦੇ ਉਪਰ ਹੀ ਬਿਠਾ ਲੈਂਦੇ ਹਨ। ਇਨ੍ਹਾਂ ਨੂੰ ਕਿਸੇ ਵੀ ਟਰੈਫਿਕ ਅਧਿਕਾਰੀ ਦਾ ਡਰ ਨਹੀਂ ਹੁੰਦਾ ਤੇ ਕਈ ਵਾਰ ਤਾਂ ਉਹ ਉੱਚੀ ਅਾਵਾਜ਼ ਵਿਚ ਡੈੱਕ ਲਾ ਕੇ ਵੀ ਆਉਣ-ਜਾਣ ਵਾਲਿਆਂ ਦੀ ਜਾਨ ਨੂੰ ਖਤਰੇ ਵਿਚ ਪਾ ਦਿੰਦੇ ਹਨ।
ਕੀ ਕਹਿਣਾ ਹੈ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਦਾ
ਇਸ ਸਬੰਧ ਵਿਚ ਜਦੋਂ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸੁਖਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਦੀਆਂ ਹਦਾਇਤਾਂ ’ਤੇ  ਉਹ ਸਕੂਲੀ ਬੱਚਿਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਪਾਲਣÎਾ ਕਰਨ ਲਈ ਬਾਕਾਇਦਾ ਸਕੂਲਾਂ ਵਿਚ ਜਾ ਕੇ ਕਲਾਸਾਂ ਲੈ ਰਹੇ ਹਨ, ਤਾਂ ਕਿ ਆਉਣ ਵਾਲਾ ਭਵਿੱਖ ਬੱਚਿਆਂ ਲਈ ਸੇਫ ਬਣ ਸਕੇ। ਇਸ ਤੋਂ ਇਲਾਵਾ ਉਹ ਟਰੱਕ ਅਤੇ ਟੈਂਪੂ ਯੂਨੀਅਨਾਂ ਦੇ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪੂਰੀ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ। 
PunjabKesari
ਓਵਰ ਸਪੀਡ ਵੀ ਬਣ ਜਾਂਦੀ ਹੈ ਖਤਰਨਾਕ
ਜਾਣਕਾਰੀ ਅਨੁਸਾਰ ਹਾਈਵੇ ’ਤੇ ਚੱਲਣ ਵਾਲੇ ਵਹੀਕਲ ਅਤੇ ਸ਼ਹਿਰ ਅੰਦਰੋਂ ਲੰਘਦੀ ਰੂਪਨਗਰ-ਨਵਾਂਸ਼ਹਿਰ ਸਡ਼ਕ ’ਤੇ ਵੀ ਲੋਕ ਓਵਰ ਸਪੀਡ ਨਾਲ ਚੱਲਦੇ ਹਨ, ਜੋ ਕਿ ਆਪਣੇ ਤੋਂ ਇਲਾਵਾ ਹੋਰਨਾਂ ਲਈ ਵੀ ਦੁਰਘਟਨਾ ਦਾ ਕਾਰਨ ਬਣ ਜਾਂਦੇ ਹਨ। ਭਾਵੇਂ ਓਵਰ ਸਪੀਡ ਨੂੰ ਨੱਥ ਪਾਉਣ ਲਈ ਟਰੈਫਿਕ ਪੁਲਸ ਨੇ ਜਾਗਰੂਕਤਾ ਮੁਹਿੰਮ ਦੇ ਨਾਲ-ਨਾਲ ਸਖਤੀ ਵੀ ਕੀਤੀ ਹੈ ਪਰ ਵਾਹਨ ਚਾਲਕ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਵੇਖੇ ਜਾਂਦੇ ਹਨ। ਇਸ ਸਬੰਧ ਵਿਚ ਸਮਾਜ ਸੇਵੀ ਆਰ. ਕੇ. ਭੱਲਾ ਜਨਰਲ ਸਕੱਤਰ ਸਿਟੀਜ਼ਨ ਵੈੱਲਫੇਅਰ ਕੌਂਸਲ ਅਤੇ ਮਹਿੰਦਰ ਸਿੰਘ ਓਬਰਾਏ ਸਕੱਤਰ ਗੁਰਦੁਆਰਾ ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ ਨੇ ਜ਼ਿਲਾ ਟਰੈਫਿਕ ਪੁਲਸ ਤੋਂ ਮੰਗ ਕੀਤੀ ਹੈ ਕਿ ਲੋਕਾਂ ’ਤੇ ਸਖਤੀ ਕਰਨ ਦੇ ਨਾਲ-ਨਾਲ ਜਾਗਰੂਕਤਾ ਅਭਿਆਨ ਲਗਾਤਾਰ ਚਲਾਏ ਜਾਣ। 


Related News