ਅਫ਼ਸਰਾਂ ਨੇ ਰੋਕ ਲਏ ਘਰ ਸਾਮਾਨ ਖਰੀਦ ਕੇ ਲਿਜਾ ਰਹੇ ਲੋਕ, ਦੁਕਾਨਦਾਰਾਂ ਨੂੰ ਜਾਰੀ ਕੀਤੇ ਨੋਟਿਸ

Thursday, Oct 03, 2024 - 03:32 PM (IST)

ਅਫ਼ਸਰਾਂ ਨੇ ਰੋਕ ਲਏ ਘਰ ਸਾਮਾਨ ਖਰੀਦ ਕੇ ਲਿਜਾ ਰਹੇ ਲੋਕ, ਦੁਕਾਨਦਾਰਾਂ ਨੂੰ ਜਾਰੀ ਕੀਤੇ ਨੋਟਿਸ

ਭਵਾਨੀਗੜ੍ਹ (ਕਾਂਸਲ)- ਆਬਕਾਰੀ ਤੇ ਕਰ ਵਿਭਾਗ ਸੰਗਰੂਰ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਅੱਜ ਸਥਾਨਕ ਸ਼ਹਿਰ ਦੇ ਮੇਨ ਬਾਜ਼ਾਰ ਵਿਖੇ ਕੀਤੀ ਚੈਕਿੰਗ ਦੌਰਾਨ ਗਾਹਕਾਂ ਨੂੰ ਬਿੱਲ ਨਾ ਦੇਣ ਵਾਲੇ ਦੋ ਦੁਕਾਨਦਾਰਾਂ ਨੂੰ 20-20 ਹਜ਼ਾਰ ਰੁਪਏ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਹਨ।

ਇਸ ਮੌਕੇ ਆਬਕਾਰੀ ਤੇ ਕਰ ਵਿਭਾਗ ਸੰਗਰੂਰ ਤੋਂ ਆਈ ਟੀਮ ਦੀ ਅਗਵਾਈ ਕਰ ਰਹੇ ਈ.ਟੀ.ਓ. ਸੋਨੀਆ ਗੁਪਤਾ ਤੇ ਨਵੀਨ ਗੋਇਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਮ ਚੈਕਿੰਗ ਦੀ ਮੁਹਿੰਮ ਦੌਰਾਨ ਅੱਜ ਭਵਾਨੀਗੜ੍ਹ ਮੇਨ ਬਾਜ਼ਾਰ ਵਿਖੇ ਜਦੋਂ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਬਾਜ਼ਾਰ ’ਚ ਘਰੇਲੂ ਸਾਮਾਨ ਦੀ ਖਰੀਦ ਕਰ ਕੇ ਲਿਜਾ ਰਹੇ ਦੋ ਗਾਹਕਾਂ ਕੋਲ ਬਿੱਲ ਨਾ ਹੋਣ ’ਤੇ ਇਨ੍ਹਾਂ ਨੂੰ ਸਾਮਾਨ ਵੇਚਣ ਵਾਲੇ ਦੋ ਦੁਕਾਨਦਾਰਾਂ ਨੂੰ ਉਨ੍ਹਾਂ ਵੱਲੋਂ 20-20 ਹਜ਼ਾਰ ਰੁਪਏ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਗਏ ਹਨ। ਦੋਵੇਂ ਅਧਿਕਾਰੀਆਂ ਨੇ ਦੱਸਿਆ ਕਿ ਟੈਕਸ ਚੋਰੀ ਕਰਨਾ ਵੱਡਾ ਅਪਰਾਧ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੰਦ ਰਹਿਣਗੇ ਠੇਕੇ, ਇਨ੍ਹਾਂ ਦੁਕਾਨਾਂ ਲਈ ਵੀ ਸਖ਼ਤ ਹੁਕਮ ਜਾਰੀ

ਉਨ੍ਹਾਂ ਦੁਕਾਨਦਾਰਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਹਰ ਦੁਕਾਨਦਾਰ ਨੂੰ ਸਾਮਾਨ ਵੇਚਣ ਸਮੇਂ ਹਰ ਗਾਹਕ ਨੂੰ ਖਰੀਦ ਕੀਤੇ ਸਾਮਾਨ ਦਾ ਬਿੱਲ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਆਮ ਚੈਕਿੰਗ ਲਗਾਤਾਰ ਜਾਰੀ ਰਹੇਗੀ ਅਤੇ ਇਸੇ ਤਰ੍ਹਾਂ ਹੀ ਬਾਜ਼ਾਰਾਂ ’ਚ ਸਾਮਾਨ ਖਰੀਦ ਕਰ ਕੇ ਲਿਜਾ ਰਹੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਜਿਸ ਕੋਲ ਬਿੱਲ ਨਹੀਂ ਹੋਵੇਗਾ ਤਾਂ ਸਾਮਾਨ ਵੇਚਣ ਵਾਲੇ ਸਬੰਧਤ ਦੁਕਾਨਦਾਰ ਵਿਰੁੱਧ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਦੋਵੇਂ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੁਕਾਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਸਾਮਾਨ ਖਰੀਦ ਕਰਨ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਹਾਸਲ ਕਰਨ ਅਤੇ ਆਪਣੇ ਮੋਬਾਈਲ ਫੋਨ ’ਚ ਮੇਰਾ ਬਿੱਲ (ਮਾਈ ਬਿੱਲ) ਐਪ ਡਾਊਨਲੋਡ ਕਰ ਕੇ ਇਸ ਬਿੱਲ ਨੂੰ ਉਥੇ ਅਪਲੋਡ ਕਰਨ ਜਿਸ ਤਹਿਤ ਉਹ 20 ਰੁਪਏ ਤੱਕ ਦੀ ਰਾਸ਼ੀ ਦੇ ਇਨਾਮ ਜਿੱਤ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਹ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਸ ’ਚ ਕੱਢੇ ਜਾਂਦੇ ਡਰਾਅ ਤਹਿਤ ਇਸ ਐਪ ’ਤੇ ਬਿੱਲ ਅਪਲੋਡ ਕਰਨ ਵਾਲੇ ਵਿਅਕਤੀਆਂ ਨੂੰ ਬਿੱਲ ਦੀ ਅਮਾਊਂਟ ਅਨੁਸਾਰ ਇਨਾਮ ਦੀ ਪ੍ਰਾਪਤ ਹੁੰਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕਰਿਆਨਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਨਰਿੰਦਰ ਕੁਮਾਰ ਸੰਜੂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਵੱਲੋਂ ਆਪਣੇ ਵਟਸਐਪ ਗਰੁੱਪ ਰਾਹੀਂ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News