ਗੁਰਦਾਸਪੁਰ ''ਚ ਘੁੰਮ ਰਹੇ ਤੇਂਦੂਏ ਨੇ ਡਰਾਏ ਲੋਕ, ਜੰਗਲਾਤ ਵਿਭਾਗ ਨੇ ਦੱਸਿਆ ਖ਼ਤਰਨਾਕ
Sunday, Sep 29, 2024 - 06:29 PM (IST)
ਗੁਰਦਾਸਪੁਰ (ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆ ਵਿਖੇ ਤੇਂਦੂਆ ਵੇਖੇ ਜਾਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹਰਚੋਵਾਲ ਰੋਡ 'ਤੇ ਬਣੀ ਕਾਲੋਨੀ 'ਚ ਰਹਿਣ ਵਾਲੇ ਹਲੀਮ ਅਹਿਮਦ ਜਦੋਂ ਅਪਣੀ ਪਤਨੀ ਨਾਲ ਕਾਰ ਵਿਚ ਬੈਠਣ ਲੱਗੇ ਤਾਂ ਉਨ੍ਹਾਂ ਸਾਹਮਣੇ ਕੋਈ ਜਾਨਵਰ ਤੇਜ਼ ਭੱਜਦਾ ਨਜ਼ਰ ਆਇਆ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਥਾਣੇਦਾਰ ਦੇ ਮੁੰਡੇ ਨੂੰ ਮਾਰੀਆਂ ਗੋਲੀਆਂ
ਉਨ੍ਹਾਂ ਦੱਸਿਆ ਕਿ ਜਦੋਂ ਸ਼ੱਕ ਹੋਇਆ ਕਿ ਕੋਈ ਜੰਗਲੀ ਜਾਨਵਰ ਹੈ ਜੋ ਇੰਨੀ ਤੇਜ਼ ਭੱਜ ਰਿਹਾ ਹੈ ਤਾਂ ਉਨ੍ਹਾਂ ਵੱਲੋਂ ਉਥੇ ਲੱਗੇ ਸੀ. ਸੀ. ਟੀ. ਵੀ. ਦੀ ਫੋਟਜ ਦੇਖੀ ਗਈ ਅਤੇ ਸਾਹਮਣੇ ਆਇਆ ਕਿ ਉਹ ਜੰਗਲੀ ਜਾਨਵਰ ਤੇਂਦੂਆ ਵਾਂਗ ਦਿਖਾਈ ਦੇ ਰਿਹਾ ਸੀ। ਜਿਸ ਦੀ ਸੂਚਨਾ ਉਨ੍ਹਾਂ ਵੱਲੋਂ ਜੰਗਲਾਤ ਵਿਭਾਗ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ ਦੇ ਗੁਰੂਘਰ 'ਚ ਵੱਡਾ ਹਾਦਸਾ, ਸਰੋਵਰ 'ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ
ਇਸ ਦੌਰਾਨ ਸੀ. ਸੀ. ਟੀ. ਵੀ. ਦੀ ਰਿਕਾਰਡਿੰਗ ਜੰਗਲਾਤ ਮਹਿਕਮੇ ਨੂੰ ਦਿਖਾਈ ਗਈ ਤਾਂ ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀ ਸ਼ਕਤੀ ਕਪੂਰ ਨੇ ਕਿਹਾ ਕਿ ਇਹ ਜਾਨਵਰ ਲੈਪਰਡ ਹੈ ਅਤੇ ਲੋਕ ਇਸ ਜਾਨਵਰ ਤੋਂ ਸਾਵਧਾਨ ਰਹਿਣ। ਇਹ ਬਹੁਤ ਖਤਰਨਾਕ ਜਾਨਵਰ ਹੈ। ਜੰਗਲਾਤ ਮਹਿਕਮਾ ਇੱਸ ਮਾਮਲੇ 'ਤੇ ਪੂਰਾ ਸਤਰਕ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ ਸਨਸਨੀ ਖ਼ੇਜ਼ ਮਾਮਲਾ: Love Marriage ਕਰਵਾਉਣ ਵਾਲੇ ਪਤੀ-ਪਤਨੀ ਦੀਆਂ ਖ਼ੇਤ 'ਚੋਂ ਮਿਲੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8