ਨਾਕਾਬੰਦੀ ਕਰ ਕੇ ਦੋ ਪਹੀਆ ਵਾਹਨਾਂ ਦੇ ਕੱਟੇ ਚਲਾਨ

Saturday, Nov 11, 2017 - 02:14 PM (IST)

ਨਾਕਾਬੰਦੀ ਕਰ ਕੇ ਦੋ ਪਹੀਆ ਵਾਹਨਾਂ ਦੇ ਕੱਟੇ ਚਲਾਨ


ਜਲਾਲਾਬਾਦ (ਟੀਨੂੰ, ਦੀਪਕ, ਬੰਟੀ, ਬਜਾਜ, ਮਿੱਕੀ, ਗੁਲਸ਼ਨ) - ਅੱਜ ਸਵੇਰੇ ਸਥਾਨਕ ਟ੍ਰੈਫਿਕ ਪੁਲਸ ਵੱਲੋਂ ਸ਼ਹੀਦ ਊਧਮ ਸਿੰਘ ਚੌਕ ਦੇ ਨਜ਼ਦੀਕ ਨਾਕਾਬੰਦੀ ਕਰ ਕੇ ਦੋ ਪਹੀਆ ਵਾਹਨਾਂ ਦੇ ਚਲਾਨ ਕੱਟੇ ਗਏ। 
ਨਾਕਾਬੰਦੀ ਦੌਰਾਨ ਮੌਜੂਦ ਟ੍ਰੈਫਿਕ ਇੰਚਾਰਜ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲਾ ਫਾਜ਼ਿਲਕਾ ਐੱਸ. ਐੱਸ. ਪੀ. ਕੇਤਨ ਪਾਟਿਲ ਬਲਿਰਾਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਥਾਨਕ ਡੀ. ਐੱਸ. ਪੀ. ਅਮਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਸ ਵੱਲੋਂ ਨਾਕਾਬੰਦੀ ਕਰ ਕੇ ਰੋਡ ਤੋਂ ਲੰਘਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਨੂੰ ਰੋਕ-ਰੋਕ ਕੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਹਨ। 
ਇਸ ਦੌਰਾਨ ਜਿਹੜੇ ਵਾਹਨ ਚਾਲਕਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ, ਉਕਤ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਜਿਨ੍ਹਾਂ ਵਾਹਨ ਚਾਲਕਾਂ ਨੇ ਆਪਣੇ ਵਾਹਨ 'ਤੇ ਨੰਬਰ ਪਲੇਟ ਨਹੀਂ ਲਵਾਈ, ਉਨ੍ਹਾਂ ਨੂੰ ਨੰਬਰ ਪਲੇਟ ਲਾਉਣ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਵਾਹਨ ਚਾਲਕ ਨੂੰ ਸੜਕ 'ਤੇ ਵਾਹਨ ਚਲਾਉਣ ਸਮੇਂ ਟ੍ਰੈਫਿਕ ਦੇ ਨਿਯਮਾਂ ਸਬੰਧੀ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਟ੍ਰੈਫਿਕ ਇੰਚਾਰਜ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਹ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐੱਚ. ਸੀ. ਸ਼ਿਵਰਾਜ ਸਿੰਘ, ਐੱਚ. ਸੀ. ਜਗਦੀਸ਼ ਸਿੰਘ, ਐੱਚ. ਸੀ. ਰਤਨ ਲਾਲ, ਐੱਚ. ਸੀ. ਮਹੇਸ਼ ਸਿੰਘ ਆਦਿ ਮੌਜੂਦ ਸਨ।


Related News