ਕੁੜੀ ਬੋਲੀ, FD ਛੱਡੋ, ਪੈਸੇ ਦੁਗਣੇ ਕਰ ਦੇਵਾਂਗੀ...ਫਿਰ ਬਜ਼ੁਰਗ ਨਾਲ ਹੋਇਆ....ਦੋ ਪਰਿਵਾਰਾਂ ਦੇ ਉੱਡੇ ਹੋਸ਼
Saturday, Jun 27, 2026 - 01:13 PM (IST)
ਜਲੰਧਰ- ਸ਼ੇਅਰ ਬਾਜ਼ਾਰ ਵਿਚ ਘੱਟ ਸਮੇਂ 'ਚ ਮੋਟਾ ਮੁਨਾਫ਼ਾ ਕਮਾਉਣ ਦਾ ਲਾਲਚ ਹੁਣ ਸਾਈਬਰ ਠੱਗਾਂ ਦਾ ਸਭ ਤੋਂ ਵੱਡਾ ਹਥਿਆਰ ਬਣਦਾ ਜਾ ਰਿਹਾ ਹੈ। ਜਲੰਧਰ ਵਿਚ ਅਜਿਹੇ ਦੋ ਮਾਮਲਿਆਂ ਵਿਚ ਸਾਈਬਰ ਅਪਰਾਧਾਂ ਨੇ ਸ਼ੇਅਰ ਮਾਰਕਿਟ ਵਿਚ ਨਿਵੇਸ਼ ਦੇ ਨਾਂ 'ਤੇ ਦੋ ਲੋਕਾਂ ਤੋਂ 25 ਲੱਖ ਰੁਪਏ ਠੱਗ ਲਏ। ਇਨ੍ਹਾਂ ਵਿਚੋਂ ਇਕ 60 ਸਾਲਾ ਰਿਟਾਇਰਡ ਬਜ਼ੁਰਗ ਹੈ, ਜਿਸ ਨੂੰ ਇਕ ਕਥਿਤ ਲੜਕੀ ਨੇ ਆਪਣੀਆਂ ਮਿੱਠੀਆਂ ਗੱਲਾਂ ਅਤੇ ਫਰਜ਼ੀ ਮੁਨਾਫ਼ੇ ਦੇ ਸ੍ਰੀਕਨਸ਼ਾਟ ਵਿਖਾ ਕੇ 12 ਲੱਖ ਰੁਪਏ ਨਿਵੇਸ਼ ਕਰਨ ਲਈ ਰਾਜ਼ੀ ਕਰ ਲਿਆ ਜਦਕਿ ਦੂਜੇ ਮਾਮਲੇ ਵਿਚ ਇਕ 28 ਸਾਲਾ ਸਾਫ਼ਟਵੇਅਰ ਇੰਜੀਨੀਅਰ ਇੰਸਟਾਗ੍ਰਾਮ ਰੀਲ ਦੇ ਜ਼ਰੀਏ ਠੱਗਾਂ ਦੇ ਜਾਲ ਵਿਚ ਫਸ ਗਿਆ ਅਤੇ 13 ਲੱਖ ਰੁਪਏ ਗਵਾ ਬੈਠਾ।
ਇਹ ਵੀ ਪੜ੍ਹੋ: ਪੰਜਾਬ: ਛਿੰਝ ਮੇਲਾ ਬਣਿਆ ਜੰਗ ਦਾ ਮੈਦਾਨ! ਪਹਿਲਵਾਨਾਂ 'ਚ ਖ਼ੂਨੀ ਟਕਰਾਅ, ਚੱਲੀਆਂ ਡਾਗਾਂ
ਦੋਵੇਂ ਮਾਮਲਿਆਂ ਵਿਚ ਠੱਗਾਂ ਨੇ ਪਹਿਲਾਂ ਭਰੋਸਾ ਬਣਾਇਆ ਫਿਰ ਫਰਜ਼ੀ ਟ੍ਰੇਡਿੰਗ ਪਲੇਟਫਾਰਮ ਅਤੇ ਵ੍ਹਟਸਐਪ-ਟੈਲੀਗ੍ਰਾਮ ਗਰੁੱਪ ਜ਼ਰੀਏ ਨਿਵੇਸ਼ ਦਾ ਝਾਂਸਾ ਦੇ ਕੇ ਰਕਮ ਵੱਖ-ਵੱਖ ਖ਼ਾਤਿਆਂ ਵਿਚ ਟਰਾਂਸਫਰ ਕਰਵਾਈ। ਜਦੋਂ ਪੀੜਤਾਂ ਨੇ ਆਪਣੀ ਰਕਮ ਵਾਪਸ ਕੱਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਤੋਂ ਟੈਕਸ, ਕਮਿਸ਼ਨ ਅਤੇ ਹੋਰ ਮੁਫ਼ਤ ਦੇ ਨਾਂ 'ਤੇ ਪੈਸੇ ਮੰਗੇ ਗਏ। ਵਿਰੋਧ ਕਰਨ 'ਤੇ ਠੱਗਾਂ ਨੇ ਸੰਪਰਕ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ। ਉਥੇ ਹੀ ਜੇਕਰ ਕੋਈ ਵਿਅਕਤੀ ਅਜਿਹੀ ਠੱਗੀ ਦਾ ਸ਼ਿਕਾਰ ਹੋ ਜਾਵੇ ਤਾਂ ਤੁਰੰਤ ਸਾਈਬਰ ਹੈਲਪਲਾਈਨ 1930 'ਤੇ ਸ਼ਿਕਾਇਤ ਦਰਜ ਕਰਵਾਏ। ਸ਼ੁਰੂਆਤੀ ਦੋ ਘੰਟਿਆਂ ਦੇ ਅੰਦਰ ਸ਼ਿਕਾਇਤ ਕਰਨ 'ਤੇ ਠੱਗੀ ਗਈ ਰਕਮ ਨੂੰ ਫਰੀਜ਼ ਕਰਵਾਉਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ! 9 ਜ਼ਿਲ੍ਹਿਆਂ 'ਚ ਜਾਰੀ ਹੋਇਆ Alert
ਇੰਝ ਹੋਇਆ ਬਜ਼ੁਰਗ ਠੱਗੀ ਦਾ ਸ਼ਿਕਾਰ, ਪੀ.ਐੱਫ਼. ਤੇ ਪਤਨੀ ਦੇ ਗਹਿਣੇ ਗਿਰਵੀ ਰੱਖ ਕੇ ਦਿੱਤੇ ਪੈਸੇ
60 ਸਾਲਾ ਸੇਵਾਮੁਕਤ ਰਮੇਸ਼ ਕੁਮਾਰ ਨੂੰ ਇਕ ਅਣਜਾਣ ਨੰਬਰ ਤੋਂ ਵਟਸਐਪ 'ਤੇ ਮੈਸੇਜ ਆਇਆ। ਡੀ. ਪੀ. 'ਚ ਇਕ ਕੁੜੀ ਦੀ ਤਸਵੀਰ ਲੱਗੀ ਸੀ। ਉਸ ਨੇ ਆਪਣੇ ਆਪ ਨੂੰ ਮੁੰਬਈ ਦੀ ਇਕ ਨਿਵੇਸ਼ ਕੰਪਨੀ ਦੀ ਅਧਿਕਾਰੀ ਦੱਸਿਆ। ਔਰਤ ਨੇ ਕਿਹਾ ਕਿ ਬੈਂਕ ਐੱਫ਼. ਡੀ. 'ਤੇ ਥੋੜ੍ਹਾ ਜਿਹਾ ਵਿਆਜ ਮਿਲਦਾ ਹੈ, ਜਦਕਿ 'ਵੀਆਈਪੀ ਟ੍ਰੇਡਿੰਗ ਗਰੁੱਪ' 'ਚ ਨਿਵੇਸ਼ ਕਰਨ ਨਾਲ ਰਕਮ ਦੁੱਗਣੀ ਹੋ ਜਾਂਦੀ ਹੈ। ਉਸ ਨੇ ਸ਼ੁਰੂ ਵਿੱਚ ਉਸ ਨੂੰ ਮੁਨਾਫ਼ਾ ਵੀ ਵਿਖਾਇਆ। ਬਜ਼ੁਰਗ ਨੇ ਪਹਿਲਾਂ 50,000 ਰੁਪਏ ਭੇਜੇ। ਫਿਰ ਉਸ ਨੇ ਆਪਣਾ ਪੀ. ਐੱਫ਼. ਅਤੇ ਪਤਨੀ ਦੇ ਗਹਿਣੇ ਗਿਰਵੀ ਰੱਖ ਕੇ 12 ਲੱਖ ਰੁਪਏ ਟਰਾਂਸਫ਼ਰ ਕੀਤੇ। ਜਦੋਂ ਉਸ ਨੇ ਆਪਣੀ ਧੀ ਦੇ ਵਿਆਹ ਲਈ ਪੈਸੇ ਕਢਵਾਉਣੇ ਸ਼ੁਰੂ ਕੀਤੇ ਤਾਂ ਉਸ ਨੂੰ ਧੋਖਾਧੜੀ ਬਾਰੇ ਪਤਾ ਲੱਗਾ।
ਟੈਲੀਗ੍ਰਾਮ 'ਤੇ 48 ਘੰਟਿਆਂ 'ਚ ਪੈਸੇ ਦੁਗਣੇ ਕਰਨ ਦਾ ਦਿੱਤਾ ਝਾਂਸਾ
28 ਸਾਲਾ ਸਾਫਟਵੇਅਰ ਇੰਜੀਨੀਅਰ ਅਮਿਤ ਨੂੰ ਇਕ ਇੰਸਟਾਗ੍ਰਾਮ ਰੀਲ ਮਿਲੀ, ਜਿਸ 'ਚ ਦਾਅਵਾ ਕੀਤਾ ਸੀ ਕਿ ਸ਼ਾਰਟ ਟਰਮ ਟ੍ਰੇਡਿੰਗ ਨਾਲ ਕਰੋੜਾਂ ਰੁਪਏ ਕਮਾਉਣ ਦਾ ਦਾਅਵਾ ਕੀਤਾ ਗਿਆ ਸੀ। ਰੀਲ 'ਚ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਅਮਿਤ ਇਕ ਟੈਲੀਗ੍ਰਾਮ ਗਰੁੱਪ ਵਿੱਚ ਸ਼ਾਮਲ ਹੋ ਗਿਆ। ਲੱਖਾਂ ਰੁਪਏ ਦੇ ਮੁਨਾਫ਼ੇ ਦੇ ਸਕ੍ਰੀਨਸ਼ਾਟ ਰੋਜ਼ਾਨਾ ਸਾਂਝੇ ਕੀਤੇ ਜਾਂਦੇ ਸਨ। ਧੋਖੇਬਾਜ਼ਾਂ ਨੇ ਅਮਿਤ ਨੂੰ ਨਿਵੇਸ਼ ਕਰਨ ਦੀ ਸਲਾਹ ਦੀ ਸਲਾਹ ਦਿੰਦੇ ਹੋਏ ਕਿਹਾ ਕਿ 48 ਘੰਟਿਆਂ ਵਿਚ 13 ਲੱਖ ਵਧ ਕੇ 30 ਲੱਖ ਹੋ ਜਾਣਗੇ। ਅਮਿਤ ਨੇ ਦੋਸਤਾਂ ਤੋਂ ਪੈਸੇ ਉਧਾਰ ਲਏ, ਪਰਸਨਲ ਲੌਨ ਕਰਵਾਇਆ ਅਤੇ ਸਾਰੀ ਰਕਮ ਧੋਖੇਬਾਜ਼ਾਂ ਦੇ ਖਾਤਿਆਂ 'ਚ ਟਰਾਂਸਫਰ ਕਰ ਦਿੱਤੀ।
ਇਹ ਵੀ ਪੜ੍ਹੋ: ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ! ਦੁਕਾਨਦਾਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
