ਹੁਣ ਕੱਦੂ ਤੇ ਬੈਂਗਣ 'ਤੇ ਵੀ ਦਿਖਣ ਲੱਗਾ ਜੀ. ਐੈੱਸ. ਟੀ ਦਾ ਅਸਰ ਆਮ ਆਦਮੀ ਲਈ ਸਬਜ਼ੀਆਂ ਵੀ ਅੰਗੂਰ ਖੱਟੇ ਹਨ ਵਾਲੀ ਕਹਾਵਤ
Tuesday, Sep 05, 2017 - 03:25 PM (IST)
ਘਨੌਲੀ (ਸ਼ਰਮਾ) - ਇਕ ਸਮਾਂ ਸੀ ਜਦੋਂ ਕਿਸੇ ਨੂੰ ਚਿੜਾਉਣਾ ਹੋਵੇ ਤਾਂ ਕਿਹਾ ਜਾਂਦਾ ਸੀ ਕਿ ਹੁਣ ਕੱਦੂ ਖਾ ਪਰ ਅੱਜ ਜਿੱਥੇ ਜੀ. ਐੱਸ. ਟੀ. ਦੀ ਆੜ 'ਚ ਆਮ ਆਦਮੀ ਦੀ ਬੁਰੀ ਤਰ੍ਹਾਂ ਲੁੱਟ ਹੋ ਰਹੀ ਹੈ ਉੱਥੇ ਹੀ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤੇ ਜਾਣ ਵਾਲੇ ਕੱਦੂ ਤੇ ਬੈਂਗਣ ਵੀ ਆਮ ਆਦਮੀ ਲਈ 'ਅੰਗੂਰ ਖੱਟੇ ਹਨ ' ਵਾਲੀ ਕਹਾਵਤ ਬਣਦੇ ਜਾ ਰਹੇ ਹਨ। ਸਬਜ਼ੀ ਮੰਡੀ 'ਚ ਸਬਜ਼ੀ ਬੇਚਣ ਲਈ ਆਉਣ ਵਾਲੇ ਕਿਸਾਨ ਜਾਂ ਵਪਾਰੀ ਜਿੱਥੇ ਪੂਰੀ ਤਰ੍ਹਾਂ ਚਿੰਤਿਤ ਹਨ ਉਥੇ ਹੀ ਸਬਜ਼ੀਆਂ ਦੇ ਭਾਅ ਵੀ ਅਸਮਾਣ ਨੂੰ ਛੂਹਣ ਲੱਗ ਪਏ ਹਨ। ਫਲਾਂ ਦੇ ਰੇਟਾਂ ਦਾ ਤਾਂ ਕੀ ਕਹਿਣਾ ਹੈ। ਸਬਜ਼ੀਆਂ ਅਤੇ ਫਲਾਂ ਦੀਆਂ ਵਧ ਰਹੀਆਂ ਕੀਮਤਾਂ ਨੇ ਜਿੱਥੇ ਆਮ ਲੋਕਾਂ ਦੀ ਹਾਏ ਤੋਵਾ ਕਰਵਾਈ ਹੋਈ ਹੈ ਉਥੇ ਹੀ ਸਰਕਾਰਾਂ ਲਈ ਵੀ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ।
