ਸਬਜ਼ੀ ਰੇਹੜੀ ਵਾਲੇ ਦੀ ਧੀ ਪੂਜਾ ਨੇ ਵਧਾਇਆ ਮਾਣ! ਪੰਜਾਬ 'ਚੋ ਹਾਸਲ ਕੀਤਾ 14 ਰੈਂਕ
Wednesday, May 14, 2025 - 07:39 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਉੜਮੁੜ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਬਾਰਵੀਂ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੀ ਹੋਣਹਾਰ ਵਿਦਿਆਰਥਣ ਪੂਜਾ ਗੁਪਤਾ ਨੇ ਮੈਡੀਕਲ ਵਿੱਚੋ 486 ਅੰਕ ਹਾਸਲ ਕਰ ਕੇ ਪੰਜਾਬ 'ਚੋ 14ਵਾਂ ਰੈਂਕ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਪ੍ਰਿੰਸੀਪਲ ਹਰਦੀਪ ਸਿੰਘ ਨੇ ਹੋਣਹਾਰ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਦੱਸਿਆ ਕਿ ਬਾਰਵੀਂ ਕਲਾਸ ਮੈਡੀਕਲ ਵਿਚ ਪੂਜਾ ਗੁਪਤਾ ਨੇ ਸਕੂਲ ਵਿੱਚੋ ਪਹਿਲਾਂ ਸਥਾਨ ਅਤੇ ਸਿਮਰਨ ਕੁਮਾਰੀ ਨੇ 483 ਅੰਕ ਹਾਸਲ ਕਰ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਕਾਮਰਸ ਵਿਚ ਭੂਮਿਕਾ ਨੇ 477 ਅੰਕ ਹਾਸਲ ਕਰ ਕੇ ਸਕੂਲ 'ਚੋ ਪਹਿਲਾ, 474 ਅੰਕ ਹਾਸਲ ਕਰ ਕੇ ਕੰਗਨਾ ਅਤੇ ਦਾਮਿਨੀ ਨੇ ਦੂਜਾ ਅਤੇ 457 ਅੰਕ ਹਾਸਲ ਕਰ ਕੇ ਅਨਾਮਿਕਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ 41 ਵਿਦਿਆਰਥਣਾਂ ਨੇ ਵਧੀਆ ਅੰਕ ਹਾਸਲ ਕਰਕੇ ਪ੍ਰੀਖਿਆ ਪਾਸ ਕੀਤੀ ਹੈ।
ਰੇਹੜੀ 'ਤੇ ਸਬਜ਼ੀ ਵੇਚਣ ਦਾ ਕੰਮ ਕਰਨ ਵਾਲੇ ਵਿਨੋਦ ਗੁਪਤਾ ਅਤੇ ਸੀਮਾ ਗੁਪਤਾ ਦੀ ਮੈਰਿਟ ਸਥਾਨ ਹਾਸਲ ਕਰਨ ਵਾਲੀ ਹੋਣਹਾਰ ਧੀ ਪੂਜਾ ਗੁਪਤਾ ਨੇ ਦੱਸਿਆ ਕਿ ਉਹ ਸਖਤ ਮਿਹਨਤ ਕਰ ਕੇ ਡਾਕਟਰ ਬਣਨਾ ਚਾਹੁੰਦੀ ਹੈ। ਪੂਜਾ ਤੇ ਉਕਤ ਹੋਣਹਾਰ ਵਿਦਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਫਲਤਾ ਪਿੱਛੇ ਉਨ੍ਹਾਂ ਦੇ ਮਾਤਾ ਪਿਤਾ ਦਾ ਅਸ਼ੀਰਵਾਦ ਅਤੇ ਅਧਿਆਪਕਾਂ ਜਗਤਾਰ ਸਿੰਘ, ਸੰਦੀਪ ਕੌਰ ਨਵਨੀਤ ਕੌਰ ਸਰਬਜੀਤ ਕੌਰ ਰਾਜ ਕੁਮਾਰ, ਅਮਿਤ ਸ਼ਰਮਾ ਅਤੇ ਪ੍ਰਿੰਸੀਪਲ ਸਾਹਿਬ ਦਾ ਮਾਰਗਦਰਸ਼ਨ ਹੈ। ਪੂਜਾ ਗੁਪਤਾ ਨੇ ਦੱਸਿਆ ਕਿ ਡਾਕਟਰ ਲਵਪ੍ਰੀਤ ਸਿੰਘ ਪਾਬਲਾ ਉਸਦਾ ਡਾਕਟਰ ਬਣਨ ਲਈ ਮਾਰਗਦਰਸ਼ਨ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8