ਸਬਜ਼ੀ ਮੰਡੀ ਤੋਂ ਬਾਅਦ ਹੁਣ ਦੁਕਾਨਦਾਰਾਂ ਦੇ ਭਰੇ ਜਾਣਗੇ ਸੈਂਪਲ
Sunday, Jun 24, 2018 - 03:02 AM (IST)
ਅੰਮ੍ਰਿਤਸਰ, (ਦਲਜੀਤ)- ‘ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਸਿਹਤ ਵਿਭਾਗ ਨੇ ਹੁਣ ਮਿਲਾਵਟਖੋਰਾਂ ਖਿਲਾਫ ਪੂਰੀ ਤਰ੍ਹਾਂ ਸ਼ਿਕੰਜਾ ਕੱਸ ਲਿਆ ਹੈ। ਇਸ ਹਫਤੇ ਵੱਲਾ ਸਥਿਤ ਫਲ ਅਤੇ ਸਬਜ਼ੀ ਮੰਡੀ ’ਚ ਛਾਪੇਮਾਰੀ ਕਰ ਕੇ ਜ਼ਹਿਰੀਲੇ ਫਲਾਂ ਨਕਰਨ ਵਾਲੇ ਪ੍ਰਸ਼ਾਸਨ ਨੇ ਹੁਣ ਸਾਰੇ ਦੁਕਾਨਦਾਰਾਂ ਨੂੰ ਦੋ ਟੁਕ ਚਿਤਾਵਨੀ ਦੇ ਦਿੱਤੀ ਹੈ ਕਿ ਉਹ 15 ਦਿਨਾਂ ’ਚ ਸਾਰੀਆਂ ਸਮੱਸਿਆਵਾਂ ਦਰੁਸਤ ਕਰ ਲੈਣ, ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਫਿਰ ਤੋਂ ਅਚਨਚੇਤ ਛਾਪੇਮਾਰੀ ਕੀਤੀ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
®ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਜ਼ਿਲਾ ਸਿਹਤ ਵਿਭਾਗ ਦੇ ਅਧਿਕਾਰੀ ਡਾ. ਲਖਬੀਰ ਸਿੰਘ ਭਾਗਵੋਾਲੀਆ ਨੇ ਕਿਹਾ ਕਿ ਸ਼ਹਿਰ ’ਚ ਜਿੰਨੇ ਵੀ ਰੇਹਡ਼ੀ ਵਾਲੇ, ਢਾਬੇ ਵਾਲੇ ਤੇ ਕਿਸੇ ਵੀ ਤਰੀਕੇ ਨਾਲ ਫੂਡ ਵੇਚਣ ਵਾਲੇ ਦੁਕਾਨਦਾਰ ਹਨ, ਉਹ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਲਾਇਸੈਂਸ ਬਣਾਉਣ। ਇਸ ਤੋਂ ਇਲਾਵਾ ਆਪਣੇ ਕਾਰੋਬਾਰੀ ਖੇਤਰ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਮੈਡੀਕਲ ਜਾਂਚ ਕਰਵਾ ਕੇ ਫਿਟਨੈੱਸ ਸਰਟੀਫਿਕੇਟ ਪ੍ਰਾਪਤ ਕਰਨ। ਆਮ ਤੌਰ ’ਤੇ ਇਹ ਦੇਖਿਆ ਗਿਆ ਹੈ ਕਿ ਕਰਮਚਾਰੀਆਂ ਦੀ ਸਿਹਤ ਸਬੰਧੀ ਜਾਂਚ ਨਹੀਂ ਕਰਵਾਈ ਜਾਂਦੀ, ਜੋ ਵੱਖ-ਵੱਖ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਖਾਣਾ ਬਣਾਉਣ ਤੇ ਦੇਣ ਸਮੇਂ ਲੋਕਾਂ ਨੂੰ ਵੀ ਬੀਮਾਰੀਆਂ ਵੰਡਦੇ ਹਨ। ਹਰ 3 ਮਹੀਨੇ ਬਾਅਦ ਕਰਮਚਾਰੀਆਂ ਦਾ ਮੈਡੀਕਲ ਹੋਣਾ ਅਤਿ-ਜ਼ਰੂਰੀ ਹੈ। ®ਉਨ੍ਹਾਂ ਦੁਕਾਨਦਾਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਆਲੇ-ਦੁਆਲੇ ਸਫਾਈ ਦਾ ਪੁਖਤਾ ਇੰਤਜ਼ਾਮ ਰੱਖਣ ਤੇ ਅਜਿਹੇ ਖਾਧ ਪਦਾਰਥ ਨਾ ਵੇਚਣ ਜੋ ਪੁਰਾਣੇ ਤੇ ਮਿਲਾਵਟੀ ਹਨ। ਡਾ. ਭਾਗੋਵਾਲੀਆ ਨੇ ਕਿਹਾ ਕਿ ਇਸ ਹਫਤੇ ਕੀਤੀ ਗਈ ਛਾਪੇਮਾਰੀ ’ਚ ਦੁਕਾਨਦਾਰਾਂ ਨੂੰ ਸਿਰਫ ਸਮਝਾਇਆ ਗਿਆ ਹੈ। ਹਾਲ ਗੇਟ ਅਤੇ ਵੱਲਾ ਸਥਿਤ ਮੰਡੀਅਾਂ ’ਚ ਛਾਪੇਮਾਰੀ ਦੌਰਾਨ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਗਏ ਅੰਬ ਨਸ਼ਟ ਕੀਤੇ ਗਏ ਹਨ। ਹੁਣ ਵਿਭਾਗ ਵੱਲੋਂ ਫਿਰ ਤੋਂ ਅਚਨਚੇਤ ਛਾਪੇਮਾਰੀ ਕੀਤੀ ਜਾਵੇਗੀ। ਇਸ ਦੌਰਾਨ ਜੋ ਵੀ ਖਾਮੀਆਂ ਪਾਈਆਂ ਗਈਆਂ ਉਸ ਸਬੰਧੀ ਦੁਕਾਨਦਾਰਾਂ ’ਤੇ ਕਾਰਵਾਈ ਦੀ ਗਾਜ ਡਿੱਗੇਗੀ। ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ 6 ਮਹੀਨਿਅਾਂ ਦੀ ਸਜ਼ਾ ਤੇ 2 ਲੱਖ ਰੁਪਏ ਦਾ ਜੁਰਮਾਨਾ ਲਾਗੂ ਹੈ, ਇਸ ਲਈ ਦੁਕਾਨਦਾਰ ਆਪਣਾ ਕੰਮ ਈਮਾਨਦਾਰੀ ਨਾਲ ਕਰਨ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਆਦੇਸ਼ ’ਤੇ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਟੀਮਾਂ ਸਖਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਨਗੀਅਾਂ।