ਬਾਥਰੂਮ ਕਰਨ ਤੋਂ ਰੋਕਿਆ ਤਾਂ ਕਰ''ਤਾ ਕਤਲ, ਹੁਣ ਅਦਾਲਤ ਸੁਣਾਏਗੀ ਸਜ਼ਾ
Tuesday, Nov 19, 2024 - 05:45 AM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜਨਤਕ ਥਾਂ ’ਤੇ ਪੇਸ਼ਾਬ ਕਰਨ ਤੋਂ ਰੋਕਣ ’ਤੇ ਨੌਜਵਾਨ ਦਾ ਕਤਲ ਕਰਨ ਵਾਲੇ 3 ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਅਦਾਲਤ ਮੰਗਲਵਾਰ ਨੂੰ ਸਜ਼ਾ ’ਤੇ ਫ਼ੈਸਲਾ ਸੁਣਾਏਗੀ। ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਦੀ ਪਛਾਣ ਧਨਾਸ ਈ.ਡਬਲਿਊ.ਐੱਸ. ਕਲੋਨੀ ਵਾਸੀ ਜੇਯੰਦਰ ਉਰਫ਼ ਅਜੈ, ਸੈਕਟਰ-52 ਵਾਸੀ ਗੁਲਸ਼ਨ ਉਰਫ਼ ਸੋਨੂੰ ਤੇ ਮਟੌਰ ਦਾ ਰਾਹੁਲ ਉਰਫ਼ ਮਟੋਰੀਆਂ ਵਜੋਂ ਹੋਈ ਹੈ ਜੋ ਫ਼ਰਾਰ ਹੈ।
ਜ਼ਿਕਰਯੋਗ ਹੈ ਕਿ ਸਤੰਬਰ 2018 ’ਚ ਈ.ਡਬਲਿਊ.ਐੱਸ. ਕਲੋਨੀ ਦੇ ਵਸਨੀਕ 26 ਸਾਲਾ ਵਿਜੇ ਕੁਮਾਰ ਨੇ ਸ਼ਿਕਾਇਤ ਦਿੱਤੀ ਸੀ ਕਿ 12 ਸਤੰਬਰ ਰਾਤ ਕਰੀਬ ਸਵਾ 11 ਵਜੇ ਉਹ ਕੁੱਤੇ ਨੂੰ ਘੁਮਾ ਰਿਹਾ ਸੀ। ਉੱਥੇ ਕੁਲਦੀਪ ਉਰਫ਼ ਲਵ ਕੁਸ਼, ਦੋਸਤ ਵਿਜੇ ਨਾਲ ਆਈਸਕ੍ਰੀਮ ਖਾ ਰਿਹਾ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦਮੋਰੀਆ ਪੁਲ 3 ਮਹੀਨੇ ਲਈ ਹੋਇਆ ਬੰਦ
ਇਸ ਦੌਰਾਨ ਕੁਝ ਅਣਪਛਾਤੇ ਨੌਜਵਾਨ ਜਨਤਕ ਥਾਂ ’ਤੇ ਪੇਸ਼ਾਬ ਕਰ ਰਹੇ ਸਨ। ਕੁਲਦੀਪ ਤੇ ਉਸ ਦੇ ਦੋਸਤ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਕਾਰਨ ਮੁਲਜ਼ਮਾਂ ਨੇ ਕੁਲਦੀਪ ਤੇ ਵਿਜੇ ਨਾਲ ਝਗੜਾ ਸ਼ੁਰੂ ਕਰ ਦਿੱਤਾ। ਬਹਿਸ ਦੌਰਾਨ ਇਕ ਨੌਜਵਾਨ ਨੇ ਕੁਲਦੀਪ ਨੂੰ ਚਾਕੂ ਮਾਰ ਦਿੱਤਾ ਤੇ ਹਮਲਾਵਰ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ’ਚ ਕੁਲਦੀਪ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤੀਂ ਹੋ ਗਈ ਵੱਡੀ ਵਾਰਦਾਤ, ਸ਼ਰੇਆਮ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਨੌਜਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e