ਲੁਧਿਆਣਾ ਪੁੱਜੀ ''ਵੰਦੇ ਭਾਰਤ ਐਕਸਪ੍ਰੈੱਸ'', ਹੋਇਆ ਭਰਵਾਂ ਸੁਆਗਤ

Thursday, Oct 03, 2019 - 04:14 PM (IST)

ਲੁਧਿਆਣਾ ਪੁੱਜੀ ''ਵੰਦੇ ਭਾਰਤ ਐਕਸਪ੍ਰੈੱਸ'', ਹੋਇਆ ਭਰਵਾਂ ਸੁਆਗਤ

ਲੁਧਿਆਣਾ (ਨਰਿੰਦਰ) : ਨਰਾਤਿਆਂ 'ਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ 'ਵੰਦੇ ਭਾਰਤ ਐਕਸਪ੍ਰੈਸ' ਦਾ ਤੋਹਫਾ ਮਿਲ ਗਿਆ ਹੈ। ਅੱਜ ਸਵੇਰੇ 8 ਵਜੇ ਦਿੱਲੀ ਤੋਂ ਚੱਲ ਕੇ ਇਹ ਟਰੇਨ ਲੁਧਿਆਣਾ ਪੁੱਜੀ, ਜਿੱਥੇ ਜ਼ੋਰਾਂ-ਸ਼ੋਰਾਂ ਨਾਲ ਇਸ ਦਾ ਸੁਆਗਤ ਕੀਤਾ ਗਿਆ। ਲੁਧਿਆਣਾ ਤੋਂ ਬਾਅਦ ਇਹ ਟਰੇਨ ਸਿੱਧਾ ਜੰਮੂ ਲਈ ਰਵਾਨਾ ਹੋਈ। ਇਸ ਨੂੰ ਮੁੱਖ ਰੱਖਦਿਆਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਇਹ ਟਰੇਨ ਸਿਰਫ 2 ਮਿੰਟ ਹੀ ਸਟੇਸ਼ਨ 'ਤੇ ਰੁਕੀ। ਲੋਕਾਂ 'ਚ ਇੰਨਾ ਉਤਸ਼ਾਹ ਸੀ ਕਿ ਉਹ ਟੇਰਨ ਨਾਲ ਸੈਲਫੀਆਂ ਖਿੱਚਦੇ ਹੋਏ ਦਿਖਾਈ ਦਿੱਤੇ।
ਦੱਸ ਦੇਈਏ ਕਿ ਦਿੱਲੀ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। 'ਵੰਦੇ ਭਾਰਤ ਐਕਸਪ੍ਰੈੱਸ' ਦੇਸ਼ ਦੀ ਦੂਜੀ ਸਭ ਤੋਂ ਤੇਜ਼ ਰੇਲਗੱਡੀ ਹੈ, ਜੋ ਕਿ ਬਾਕੀ ਟਰੇਨਾਂ ਦੇ ਮੁਕਾਬਲੇ 4 ਘੰਟੇ ਪਹਿਲਾਂ ਯਾਤਰੀਆਂ ਨੂੰ ਕਟੜਾ ਪਹੁੰਚਾਵੇਗੀ। ਦਿੱਲੀ ਤੋਂ ਕਟੜਾ ਵਿਚਕਾਰ ਚੱਲਣ ਵਾਲੀ ਇਹ ਟਰੇਨ ਦਿੱਲੀ ਤੋਂ ਸਵੇਰੇ 6 ਵਜੇ ਚੱਲੀ ਅਤੇ ਫਿਰ ਅੰਬਾਲਾ ਪੁੱਜੀ। ਅੰਬਾਲਾ ਤੋਂ ਬਾਅਦ ਲੁਧਿਆਣਾ ਪੁੱਜਣ 'ਤੇ ਟਰੇਨ ਦਾ ਸੁਆਗਤ ਕੀਤਾ ਗਿਆ, ਜਿੱਥੋਂ ਸਿੱਧਾ ਟਰੇਨ ਜੰਮੂ ਲਈ ਰਵਾਨਾ ਹੋ ਗਈ। ਸੁਰੱਖਿਆ ਨੂੰ ਮੁੱਖ ਰੱਖਦਿਆਂ ਟਰੇਨ ਦੇ ਹਰ ਗੇਟ 'ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਅਤੇ ਕੋਚ ਦੇ ਅੰਦਰ ਵੀ 2-2 ਸੀ. ਸੀ. ਟੀ. ਵੀ. ਕੈਮਰ ਹਨ। ਇਨ੍ਹਾਂ ਕੈਮਰਿਆਂ ਰਾਹੀਂ ਰੀਅਲ ਟਾਈਮ ਮਾਨੀਟਰਿੰਗ ਕੀਤੀ ਜਾ ਸਕਦੀ ਹੈ ਅਤੇ ਟਰੇਨ ਦਾ ਪਾਇਲਟ ਡਰਾਈਵਰ ਕੈਬਿਨ 'ਚੋਂ ਕਿਸੇ ਵੀ ਕੋਚ ਦੀ ਤਸਵੀਰ ਤੁਰੰਤ ਦੇਖ ਸਕਦਾ ਹੈ।


author

Babita

Content Editor

Related News