ਨਵੇਂ ਦੋਸਤ ਤੇ ਰੁੱਸੇ ਦੋਸਤ ਮਨਾਉਣ ਦਾ ਦਿਨ ਹੈ ''ਵੈਲੇਨਟਾਈਨ ਡੇ''

Wednesday, Feb 14, 2018 - 04:18 AM (IST)

ਨਵੇਂ ਦੋਸਤ ਤੇ ਰੁੱਸੇ ਦੋਸਤ ਮਨਾਉਣ ਦਾ ਦਿਨ ਹੈ ''ਵੈਲੇਨਟਾਈਨ ਡੇ''

ਭੁੱਚੋ ਮੰਡੀ(ਨਾਗਪਾਲ)-ਹਾਲਾਂਕਿ ਦੋਸਤੀ ਤੇ ਪਿਆਰ ਦਾ ਇਜ਼ਹਾਰ ਕਿਸੇ ਵੀ ਸਮੇਂ 'ਤੇ ਕੀਤਾ ਜਾ ਸਕਦਾ ਹੈ ਪਰ 14 ਫਰਵਰੀ ਦਾ ਦਿਨ ਇਸ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਯੂਰਪ 'ਚ ਜਨਮਿਆ ਇਹ ਤਿਉਹਾਰ ਦੇਸ਼ ਦੇ ਵੱਡੇ ਮਹਾਨਗਰਾਂ 'ਚੋਂ ਨਿਕਲ ਕੇ ਹੁਣ ਮੰਡੀਆਂ ਤੇ ਕਸਬਿਆਂ 'ਚ ਵੀ ਆਪਣੀ ਪਕੜ ਬਣਾ ਚੁੱਕਾ ਹੈ। ਕੋਈ ਇਸ ਨੂੰ ਸਿਰਫ਼ ਪ੍ਰੇਮੀਆਂ ਦਾ, ਕੋਈ ਇਸ ਨੂੰ ਦੋਸਤਾਂ, ਕੋਈ ਮਾਤਾ-ਪਿਤਾ ਜਾਂ ਭੈਣ-ਭਰਾਵਾਂ ਦੇ ਗੂੜ੍ਹੇ ਸਬੰਧਾਂ ਨੂੰ ਦਰਸਾਉਣ ਵਾਲਾ ਤਿਉਹਾਰ ਮੰਨਦੇ ਹਨ। ਇਹ ਤਾਂ ਆਪਣੀ ਸੋਚ ਹੈ ਕਿ ਇਸ ਤਿਉਹਾਰ ਨੂੰ ਕਿਵੇਂ ਮਨਾਇਆ ਜਾਵੇ। ਭਾਰਤੀ ਸੱਭਿਅਤਾ ਅਜਿਹੇ ਤਿਉਹਾਰਾਂ ਨੂੰ ਮਨਾਉਣ ਦੀ ਇਜਾਜ਼ਤ ਨਹੀਂ ਦਿੰਦੀ ਕਿਉਂਕਿ ਫੁੱਲਾਂ ਦਾ ਗੁਲਦਸਤਾ, ਕਾਰਡ ਜਾਂ ਹੋਰ ਗਿਫਟ ਦੇ ਕੇ ਪਿਆਰ ਦਾ ਪ੍ਰਗਟਾਵਾ ਕਰਨਾ ਮਾਨਵੀ ਰਿਸ਼ਤਿਆਂ ਦੀ ਤੌਹੀਨ ਹੈ। ਇਹ ਤਿਉਹਾਰ ਸਿਰਫ਼ ਪ੍ਰੇਮੀਆਂ ਦਾ ਨਹੀਂ ਬਲਕਿ ਸਮੂਹ ਮਾਨਵ ਜਾਤੀ ਲਈ ਪ੍ਰੇਮ ਸੰਦੇਸ਼ ਲੈ ਕੇ ਆਉਂਦਾ ਹੈ। ਇਹ ਤਿਉਹਾਰ ਨਵੇਂ ਦੋਸਤ ਬਣਾਉਣ ਤੇ ਰੁੱਸੇ ਹੋਏ ਦੋਸਤਾਂ ਨੂੰ ਮਨਾਉਣ ਦਾ ਸੁਨਹਿਰੀ ਮੌਕਾ ਹੈ। ਇਸ ਦਿਨ ਨਾਰਾਜ਼ ਹੋਏ ਦੋਸਤਾਂ ਦੇ ਗਿਲੇ-ਸ਼ਿਕਵੇ ਦੂਰ ਕਰ ਕੇ ਨਵੇਂ ਸਿਰੇ ਤੋਂ ਦੋਸਤੀ ਕਰ ਸਕਦੇ ਹਾਂ। ਇਸ ਦਿਨ ਨੂੰ ਇਸ ਤਰ੍ਹਾਂ ਮਨਾਇਆ ਜਾਣਾ ਚਾਹੀਦਾ ਹੈ ਕਿ ਚਾਰੇ ਪਾਸੇ ਅਮਨ, ਚੈਨ ਤੇ ਸ਼ਾਂਤੀ ਦਾ ਮਾਹੌਲ ਬਣ ਜਾਵੇ, ਜਿਸ ਤਰ੍ਹਾਂ ਇਹ ਤਿਉਹਾਰ ਪਿਆਰਾ ਹੈ, ਉਸੇ ਤਰ੍ਹਾਂ ਸਾਨੂੰ ਵੀ ਪਿਆਰ ਦਾ ਸੰਦੇਸ਼ ਪਿਆਰ ਨਾਲ ਦੇਣਾ ਚਾਹੀਦਾ ਹੈ। ਇਹ ਕੋਈ ਨਵੀਂ ਚੀਜ਼ ਨਹੀਂ ਬਲਕਿ ਸਾਡੇ ਰੀਤੀ-ਰਿਵਾਜਾਂ ਦਾ ਆਧੁਨਿਕ ਰੂਪ ਹੈ ਤੇ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਕੇ ਆਪਣਾ ਤਣਾਅ ਦੂਰ ਕਰਨ ਦਾ ਸੁਨਹਿਰੀ ਮੌਕਾ ਹੈ।  -ਸਮਾਜ ਸੇਵੀ ਦਵਿੰਦਰ ਕੁਮਾਰ ਬਾਵਾ।


Related News