''ਵੈਲੇਨਟਾਈਨ ਵੀਕ'': 9 ਸਾਲ ਬਾਅਦ ਹੀ ਸਹੀ, ਆਖਿਰ ''ਤਾਨੀ ਪਾਰਟਨਰ'' ਨਾਲ ਰੱਬ ਨੇ ਬਣਾ ਦਿੱਤੀ ਜੋੜੀ

02/11/2019 4:54:53 PM

ਜਲੰਧਰ (ਭਾਰਤੀ)— ਭਾਰਤ 'ਚ ਜੋੜੀਆਂ ਬਣਾਉਣ ਦੀ ਜ਼ਿੰਮੇਵਾਰੀ ਲੰਬੇ ਸਮੇਂ ਤੋਂ ਬਾਲੀਵੁੱਡ ਦੀ ਰੋਮਾਂਟਿਕ ਫਿਲਮਾਂ ਨਿਭਾਅ ਰਹੀਆਂ ਹਨ। ਫਿਲਮ 'ਬੌਬੀ' ਤੋਂ ਲੈ ਕੇ ਆਸ਼ਿਕੀ-2 ਤੱਕ ਕਈ ਫਿਲਮਾਂ ਆਈਆਂ, ਜਿਨ੍ਹਾਂ ਨੇ ਨੌਜਵਾਨਾਂ 'ਚ ਪਿਆਰ ਦੀ ਆਸ ਜਗਾਈ। ਕੁਝ ਅਜਿਹੀ ਹੀ ਬਾਲੀਵੁੱਡ ਰੋਮਾਂਟਿਕ ਫਿਲਮਾਂ ਦੀ ਦੇਣ ਹੈ ਬਠਿੰਡਾ ਦੇ ਰਹਿਣ ਵਾਲੇ ਅਮਨਦੀਪ ਅਤੇ ਕੁਲਜਿੰਦਰ ਕੌਰ ਦੀ ਜੋੜੀ। ਦਸੰਬਰ 2017 'ਚ ਵਿਆਹ ਦੇ ਬੰਧਨ 'ਚ ਬੱਝੇ ਅਮਨਦੀਪ ਅਤੇ ਕੁਲਜਿੰਦਰ ਇਕ ਹੀ ਕਾਲਜ 'ਚ ਪੜ੍ਹਦੇ ਸਨ। 
ਸ਼ਾਹਰੁਖ ਦੀ ਰੋਮਾਂਟਿਕ ਫਿਲਮ 'ਰੱਬ ਨੇ ਬਣਾ ਦੀ ਜੋੜੀ' ਨਾਲ ਹੋਇਆ ਪਿਆਰ ਦਾ ਅਹਿਸਾਸ 
ਦੋਵਾਂ ਦਾ ਰੋਜ਼ਾਨਾ ਬੱਸ ਜ਼ਰੀਏ ਇਕੱਠੇ ਆਉਣਾ-ਜਾਣਾ, ਸਿਨੇਮਾ ਦੇਖਣਾ, ਦੁੱਖ-ਸੁੱਖ ਵੰਡਣਾ, ਇਨ੍ਹਾਂ ਦੀ ਦੋਸਤੀ ਨੂੰ ਮਜ਼ਬੂਤ ਕਰ ਰਿਹਾ ਸੀ ਪਰ ਦੋਸਤੀ ਨੇ ਪਿਆਰ ਦਾ ਰੰਗ ਉਦੋਂ ਦਿਖਾਇਆ ਜਦੋਂ ਸ਼ਾਹਰੁਖ ਖਾਨ ਦੀ ਫਿਲਮ 'ਰੱਬ ਨੇ ਬਣਾ ਦੀ ਜੋੜੀ' ਸਿਨੇਮਾ 'ਚ ਲੱਗੀ। ਦੋਵੇਂ ਆਪਣੇ ਦੋਸਤਾਂ ਦੇ ਨਾਲ ਫਿਲਮ ਦੇਖਣ ਗਏ ਸਨ। ਉਥੇ ਤਾਨੀ ਪਾਰਟਨਰ ਅਤੇ ਸੁਰਿੰਦਰ ਜੀ ਦਾ ਵੀ ਰੂਪ ਉਨ੍ਹਾਂ ਦੇ ਦਿਮਾਗ 'ਤੇ ਅਜਿਹਾ ਚੜ੍ਹਿਆ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੁੰਦੇ ਦੇਰ ਨਾ ਲੱਗੀ ਕਿ ਦੋਵੇਂ ਇਕ-ਦੂਜੇ ਲਈ ਬਣੇ ਹਨ। ਹਾਲਾਂਕਿ ਹਰ ਇਕ ਬਾਲੀਵੁੱਡ ਫਿਲਮ ਦੀ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ 'ਚ ਵੀ ਕਈ ਮੁਸ਼ਕਿਲਾਂ ਦਾ ਦੌਰ ਆਇਆ। 

PunjabKesari

ਦਿਮਾਗ ਦੀ ਜਗ੍ਹਾ ਦਿਲ ਦੀ ਸੁਣੀ ਕੁਲਜਿੰਦਰ ਨੇ 
ਕੁਲਜਿੰਰ ਨੇ ਦੱਸਿਆ ਕਿ ਸਾਲ 2012 'ਚ ਨੌਕਰੀ 'ਤੇ ਜਾਂਦੇ ਸਮੇਂ ਅਮਨਦੀਪ ਸਪਾਈਨ ਕਾਰਡ ਇੰਜਰੀ ਦਾ ਸ਼ਿਕਾਰ ਹੋ ਗਏ। ਅਜਿਹੇ 'ਚ ਅਮਨਦੀਪ ਦੇ ਪਿਤਾ ਨੇ ਕੁਲਜਿੰਦਰ ਨੂੰ ਫੋਨ ਕਰਕੇ ਹਾਦਸੇ ਬਾਰੇ ਦੱਸਿਆ। ਇਸ ਦੇ ਨਾਲ ਹੀ ਪੁੱਛਿਆ ਕਿ ਤੁਸੀਂ ਅਜੇ ਵੀ ਅਮਨ ਨਾਲ ਵਿਆਹ ਕਰੋਗੇ? ਹੋਣ ਵਾਲੇ ਸਹੁਰੇ ਦਾ ਸਵਾਲ ਮੇਰੇ ਸਾਹਮਣੇ ਘੁੰਮਣ ਲੱਗਾ। ਆਖਿਰ ਮੈਂ ਆਪਣੇ ਦਿਲ ਦੀ ਸੁਣੀ ਅਤੇ ਮੈਂ ਕਿਹਾ ਕਿ ਮੈਂ ਅਜੇ ਵੀ ਅਮਨ ਨਾਲ ਵਿਆਹ ਕਰਾਂਗੀ। ਹਾਲਾਂਕਿ ਇਸ ਬਾਰੇ ਮੇਰੇ ਪਿਤਾ ਮੇਰੇ ਭਵਿੱਖ ਅਤੇ ਮੁਸ਼ਕਿਲਾਂ ਨੂੰ ਲੈ ਕੇ ਪਰੇਸ਼ਾਨੀ 'ਚ ਸਨ। ਉਨ੍ਹਾਂ ਨੂੰ ਮਨਾਉਣ 'ਚ ਕਰੀਬ 7 ਸਾਲ ਲੰਘ ਗਏ। ਆਖਿਰਕਾਰ ਰਿਲੇਸ਼ਨਸ਼ਿੱਪ 'ਚ ਆਉਣ ਦੇ 9 ਸਾਲ ਬਾਅਦ ਰੱਬ ਨੇ ਸਾਡੀ ਸੁਣੀ ਅਤੇ ਦਸੰਬਰ 2017 'ਚ ਅਮਨਦੀਪ ਦੀ ਉਨ੍ਹਾਂ ਦੀ ਤਾਨੀ ਪਾਰਟਨਰ ਨਾਲ ਜੋੜੀ ਬਣ ਹੀ ਗਈ। 

PunjabKesari
ਜਦੋਂ ਜਨਮਦਿਨ 'ਤੇ ਮਿਲਿਆ ਰਿੰਗ ਦਾ ਤੋਹਫਾ 
ਕੁਲਜਿੰਦਰ ਕੌਰ ਦੱਸਦੀ ਹੈ ਕਿ ਮੈਨੂੰ ਅਮਨਦੀਪ ਨੂੰ ਵ੍ਹਾਈਟ ਕੁਰਤੇ ਪਜਾਮੇ 'ਚ ਦੇਖਣਾ ਵਧੀਆ ਲੱਗਦਾ ਸੀ। ਇਕ ਵਾਰੀ ਇਹ ਮੇਰੇ ਜਨਮਦਿਨ 'ਤੇ ਕੁਰਤਾ ਪਜਾਮਾ ਪਹਿਮ ਕੇ ਆਏ ਅਤੇ ਮੈਨੂੰ ਸਰਪ੍ਰਾਈਜ਼ ਦਿੰਦੇ ਹੋਏ ਰਿੰਗ ਤੋਹਫੇ 'ਚ ਦਿੱਤੀ। ਮੈਨੂੰ ਉਨ੍ਹਾਂ ਦਾ ਇਹ ਸਰਪ੍ਰਾਈਜ਼ ਬਹੁਤ ਵਧੀਆ ਲੱਗਾ, ਉਹ ਰਿੰਗ ਅੱਜ ਵੀ ਮੇਰੇ ਕੋਲ ਹੈ। ਕੁਲਜਿੰਦਰ ਕਹਿੰਦੀ ਹੈ ਕਿ ਅਮਨ ਨੂੰ ਕਦੇ ਗੁੱਸਾ ਨਹੀਂ ਆਉਂਦਾ। ਜਦੋਂ ਵੀ ਕਦੇ ਸਾਡੇ ਦੋਹਾਂ 'ਚ ਝਗੜਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਅਮਨ ਵੀ ਮੈਨੂੰ ਮਨਾਉਂਦੇ ਹਨ ਜਦਕਿ ਮੈਨੂੰ ਬਹੁਤ ਗੁੱਸਾ ਆਉਂਦਾ ਹੈ। 
ਕੁਲਜਿੰਦਰ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਮੈਨੂੰ ਅਮਨ ਨਾਲ ਸੱਚਾ ਪਿਆਰ ਸੀ ਜੇਕਰ ਮੈਂ ਇੰਜਰੀ ਤੋਂ ਬਾਅਦ ਅਮਨ ਨੂੰ ਛੱਡ ਦਿੰਦੀ ਤਾਂ ਉਹ ਪਿਆਰ ਨਹੀਂ ਹੁੰਦਾ। ਮੈਨੂੰ ਇਨ੍ਹਾਂ ਦੀ ਇੰਜਰੀ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰੇ ਲਈ ਅਮਨ ਪਹਿਲਾਂ ਵਾਂਗ ਹੀ ਹਨ।


shivani attri

Content Editor

Related News