‘ਉਮੀਦ ਤੋਂ ਬਿਹਤਰ ਹੁੰਗਾਰਾ : 1530 ਸੀਨੀਅਰ ਸਿਟੀਜਨਜ਼ ਨੇ ਲਗਵਾਈ ਵੈਕਸੀਨ’
Friday, Mar 05, 2021 - 01:22 PM (IST)
ਚੰਡੀਗੜ੍ਹ (ਪਾਲ) : ਵੀਰਵਾਰ ਨੂੰ ਸ਼ਹਿਰ ਵਿਚ 29 ਸੈਂਟਰਾਂ ’ਤੇ ਵੈਕਸੀਨੇਸ਼ਨ ਡਰਾਈਵ ਹੋਈ, ਜਿਸ ਵਿਚ 60 ਸਾਲ ਤੋਂ ਉੱਪਰ ਦੇ 1530 ਲੋਕਾਂ ਨੇ ਵੈਕਸੀਨ ਲਈ, ਜਦੋਂਕਿ 45 ਸਾਲ ਤੋਂ ਉੱਪਰ ਦੇ 113 ਲੋਕ ਵੈਕਸੀਨ ਲਗਵਾਉਣ ਪਹੁੰਚੇ। ਜੀ. ਐੱਮ. ਐੱਸ. ਐੱਚ.-32 ਵਿਚ ਸਭ ਤੋਂ ਜ਼ਿਆਦਾ 194 ਲੋਕਾਂ ਨੇ ਵੈਕਸੀਨ ਲਗਵਾਈ। ਜਦੋਂਕਿ ਪ੍ਰਾਈਵੇਟ ਹਸਪਤਾਲ ਚੈਤੰਨਿਆ ਵਿਚ 175 ਲੋਕਾਂ ਨੇ ਵੈਕਸੀਨ ਲਗਵਾਈ। ਪਿਛਲੇ 4 ਦਿਨਾਂ ਦੇ ਅੰਕੜੇ ਵੇਖੀਏ ਤਾਂ ਆਮ ਲੋਕਾਂ ਦਾ ਗ੍ਰਾਫ ਉੱਪਰ ਜਾ ਰਿਹਾ ਹੈ। ਪੀ. ਜੀ. ਆਈ. ਸਕੂਲ ਆਫ ਪਬਲਿਕ ਹੈਲਥ ਦੀ ਪ੍ਰੋ. ਅਤੇ ਕੋਵਿਸ਼ੀਲਡ ਵੈਕਸੀਨ ਦੇ ਟ੍ਰਾਇਲ ਦੀ ਇੰਵੈਸਟੀਗੇਟਰ ਪ੍ਰਿੰਸੀਪਲ ਡਾ. ਮਧੂ ਗੁਪਤਾ ਦੀ ਮੰਨੀਏ ਤਾਂ ਉਨ੍ਹਾਂ ਨੂੰ ਖੁਦ ਅੰਦਾਜ਼ਾ ਨਹੀਂ ਸੀ ਕਿ ਲੋਕਾਂ ਦਾ ਇਸ ਤਰ੍ਹਾਂ ਦਾ ਪਾਜ਼ੇਟਿਵ ਰਿਸਪਾਂਸ ਆਵੇਗਾ। ਕਈ ਰਿਟਾਇਰਡ ਫੈਕਲਟੀ ਵੀ ਪੀ. ਜੀ. ਆਈ. ਆਕੇ ਵੈਕਸੀਨ ਲੈ ਰਹੀ ਹੈ, ਜੋ ਕਿ ਚੰਗੀ ਗੱਲ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਕਈ ਮਹੀਨਿਆਂ ਬਾਅਦ ‘ਕੋਰੋਨਾ’ਦਾ ਧਮਾਕਾ, 270 ਪਾਜ਼ੇਟਿਵ ਕੇਸ, 5 ਦੀ ਮੌਤ
2850 ਲੋਕਾਂ ਨੇ ਲਈ ਵੈਕਸੀਨ
ਵੀਰਵਾਰ ਨੂੰ ਸ਼ਹਿਰ ਵਿਚ 2850 ਲੋਕਾਂ ਨੇ ਵੈਕਸੀਨ ਲਗਵਾਈ। ਇਨ੍ਹਾਂ ਵਿਚ 182 ਹੈਲਥ ਕੇਅਰ ਵਰਕਰਾਂ ਨੇ ਪਹਿਲੀ ਡੋਜ਼ ਲਗਵਾਈ, ਜਦੋਂਕਿ 320 ਨੇ ਵੈਕਸੀਨ ਦੀ ਦੂਜੀ ਡੋਜ਼ ਲਈ। 679 ਫਰੰਟਲਾਈਨ ਵਰਕਰਾਂ ਨੇ ਵੈਕਸੀਨ ਲਈ। 60 ਸਾਲ ਤੋਂ ਉੱਪਰ ਦੇ 1530 ਲੋਕਾਂ ਨੇ ਵੈਕਸੀਨ ਲਗਵਾਈ। ਉਥੇ ਹੀ 45 ਤੋਂ 60 ਸਾਲ ਦੇ (ਕੋਮੋਰਬਿਟੀ) ਲੋਕਾਂ ਦਾ ਨੰਬਰ 113 ਰਿਹਾ।
60 ਸਾਲ ਤੋਂ ਉੱਪਰ ਦੇ 4430 ਲੋਕ ਲਗਵਾ ਚੁੱਕੇ ਹਨ ਵੈਕਸੀਨ
4 ਦਿਨਾਂ ਵਿਚ ਹੁਣ ਤੱਕ 60 ਸਾਲ ਤੋਂ ਉੱਪਰ ਦੇ 4430 ਲੋਕ ਵੈਕਸੀਨ ਲਗਵਾ ਚੁੱਕੇ ਹਨ, ਜਦੋਂਕਿ 45 ਤੋਂ 60 ਸਾਲ ਦੇ 306 ਲੋਕਾਂ ਨੇ ਵੈਕਸੀਨ ਲਈ ਹੈ, ਉੱਥੇ ਹੀ ਹੁਣ ਤੱਕ 11689 ਹੈਲਥ ਕੇਅਰ ਵਰਕਰਜ਼ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਚੁੱਕੇ ਹਨ। 2479 ਹੈਲਥ ਕੇਅਰ ਵਰਕਰਜ਼ ਦੂਜੀ ਡੋਜ਼ ਵੀ ਲਗਵਾ ਚੁੱਕੇ ਹਨ। ਫਰੰਟਲਾਈਨ ਵਰਕਰਾਂ ਦੀ ਗੱਲ ਕਰੀਏ ਤਾਂ ਹੁਣ ਤੱਕ 10989 ਲੋਕ ਪਹਿਲੀ ਡੋਜ਼ ਲਗਵਾ ਚੁੱਕੇ ਹਨ।
ਇਹ ਵੀ ਪੜ੍ਹੋ : 6ਵੇਂ ਪੰਜਾਬ ਵਿੱਤ ਕਮਿਸ਼ਨ ਦੀਆਂ ਕਈ ਸਿਫਾਰਿਸ਼ਾਂ ਨੂੰ ਕੈਬਨਿਟ ਦੀ ਮਨਜ਼ੂਰੀ
ਚਾਰ ਦਿਨਾਂ ਵਿਚ ਇਸ ਤਰ੍ਹਾਂ ਵਧੀ ਵੈਕਸੀਨੇਸ਼ਨ ਕਰਵਾਉਣ ਵਾਲਿਆਂ ਦੀ ਗਿਣਤੀ
ਤਾਰੀਖ | 60 ਸਾਲ | 45 ਸਾਲ |
4 ਮਾਰਚ | 1530 | 113 |
3 ਮਾਰਚ | 1338 | 80 |
2 ਮਾਰਚ | 1069 | 50 |
1 ਮਾਰਚ | 493 | 63 |
ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਵਲੋਂ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਨਾਲ ਮੁਕਾਬਲੇ ਦਾ ਸੱਦਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ