ਅਖਬਾਰਾਂ ਵੇਚਣ ਵਾਲੇ ਨੂੰ ਅਣਪਛਾਤੇ ਅਧਾਰ ਕਾਰਡ ਮਿਲੇ
Wednesday, Jan 10, 2018 - 06:13 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਅੱਡਾ ਝਬਾਲ ਚੌਂਕ 'ਚ ਅਖਬਾਰਾਂ ਵੇਚਦੇ ਸੁਰੇਸ਼ ਕੁਮਾਰ ਨੂੰ ਵੱਖ-ਵੱਖ ਬੈਂਕਾਂ ਦੇ 2 ਅਧਾਰ ਕਾਰਡ ਮਿਲੇ ਹਨ। ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਕ ਏ. ਟੀ. ਐੱਮ. ਕਾਰਡ ਐੱਚ. ਡੀ. ਐੱਫ. ਸੀ. ਬੈਂਕ ਨਾਲ ਤੇ ਇਕ ਪੰਜਾਬ ਨੈਸ਼ਨਲ ਬੈਂਕ ਨਾਲ ਸਬੰਧਤ ਹੈ ਪਰ ਦੋਹਾਂ ਕਾਰਡਾਂ 'ਤੇ ਖਾਤਾ ਹੋਲਡਰ ਦਾ ਨਾਂਅ ਨਹੀਂ ਲਿਖਿਆ ਹੋਇਆ ਹੈ।
ਉਸ ਨੇ ਦੱਸਿਆ ਕਿ ਇਹ ਕਾਰਡ ਉਸਨੂੰ ਆਪਣੀ ਦੁਕਾਨ ਦੇ ਨੇੜਿਓਂ ਹੀ ਮੰਗਲਵਾਰ ਬਰਾਮਦ ਹੋਏ ਹਨ। ਸੁਰੇਸ਼ ਕੁਮਾਰ ਨੇ ਦੱਸਿਆ ਕਿ ਵੀਰਵਾਰ ਤੱਕ ਉਕਤ ਕਾਰਡਾਂ ਦੀ ਪਛਾਣ ਦੱਸ ਕੇ ਉਸ ਕੋਲੋਂ ਸਬੰਧਤ ਵਿਅਕਤੀ ਲੈ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਕਾਰਡ ਲੈਣ ਨਹੀਂ ਆਉਂਦਾ ਤਾਂ ਇਹ ਕਾਰਡ ਪੰਜਾਬ ਨੈਸ਼ਨਲ ਬੈਂਕ ਤੇ ਐੱਚ. ਡੀ. ਐੱਫ. ਸੀ. ਬੈਂਕ ਝਬਾਲ ਸਥਿਤ ਜਮਾਂ ਕਰਾ ਦਿੱਤੇ ਜਾਣਗੇ।