ਏ. ਟੀ. ਐੱਮ. ਬੂਥ ’ਚ ਬਜ਼ੁਰਗਾਂ ਨਾਲ ਠੱਗੀਆਂ ਮਾਰਨ ਵਾਲਾ ਨੌਸਰਬਾਜ਼ ਕਾਬੂ, 52 ਕਾਰਡ ਬਰਾਮਦ
Monday, May 12, 2025 - 07:08 AM (IST)

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਏ. ਟੀ. ਐੱਮ. ਕਾਰਡ ਬਦਲ ਕੇ ਭੋਲੇ-ਭਾਲੇ ਬਜ਼ੁਰਗਾਂ ਨੂੰ ਠੱਗਣ ਵਾਲਾ ਨੌਸਰਬਾਜ਼ ਕਾਬੂ ਕੀਤਾ ਹੈ, ਜੋ ਕਿ ਨਵੇਂ ਸ਼ਿਕਾਰ ਦੀ ਭਾਲ ’ਚ ਏ. ਟੀ. ਐੱਮ. ਬੂਥ ਦੇ ਬਾਹਰ ਗੇੜੀਆਂ ਮਾਰ ਰਿਹਾ ਸੀ। ਥਾਣਾ ਦਾਖਾ ਦੇ ਮੁਖੀ ਇੰਸ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕੁਲਦੀਪ ਸਿੰਘ ਸ਼ੱਕੀ ਅਨਸਰਾਂ ਦੀ ਭਾਲ ’ਚ ਗਸ਼ਤ ਕਰ ਰਿਹਾ ਸੀ, ਤਾਂ ਉਸ ਨੂੰ ਗੁਪਤ ਸੂਚਨਾ ਮਿਲੀ ਕਿ ਸੁਮਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਕੋਟ ਮੰਗਲ ਸਿੰਘ ਲੁਧਿਆਣਾ ਆਪਣੇ ਆਸ-ਪਾਸ ਦੇ ਵੱਖ-ਵੱਖ ਬੈਂਕਾਂ ਦੇ ਚੋਰੀ ਕੀਤੇ ਏ. ਟੀ. ਐੱਮ. ਕਾਰਡ ਰੱਖਦਾ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਆ ਕੇ ਸਪੈਸ਼ਲ ਇੰਸਪੈਕਟਰ ਪੱਧਰ ਦੇ ਅਧਿਕਾਰੀ ਲੁਧਿਆਣਾ ’ਚ ਕਰ ਰਿਹੈ ਚੈਕਿੰਗ
ਇਹ ਚੋਰੀ ਕੀਤੇ ਕਾਰਡ ਆਪਣੇ ਨਾਲ ਲੈ ਕੇ ਉਹ ਏ. ਟੀ. ਐੱਮ. ਮਸ਼ੀਨਾਂ ਕੋਲ ਘੁੰਮਦਾ ਹੈ ਅਤੇ ਏ. ਟੀ. ਐੱਮ. ਮਸ਼ੀਨ ’ਤੇ ਜਾਂਦੇ ਬਜ਼ੁਰਗ ਵਿਅਕਤੀ ਜਾਂ ਘਰੇਲੂ ਔਰਤਾਂ ਵਗੈਰਾ ਨੂੰ ਜਿਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ, ਦੀ ਪਛਾਣ ਕਰਦਾ ਹੈ। ਜਦੋਂ ਭੋਲੇ-ਭਾਲੇ ਵਿਅਕਤੀ ਜਾਂ ਔਰਤ ਏ. ਟੀ. ਐੱਮ. ਮਸ਼ੀਨ ’ਚ ਪੈਸੇ ਕੱਢਵਾਉਣ ਆਉਂਦੇ ਹਨ ਤਾਂ ਇਹ ਠੱਗੀ ਮਾਰਨ ਦੀ ਨੀਅਤ ਨਾਲ ਉਸ ਏ. ਟੀ. ਐੱਮ. ਵਾਲੇ ਬੂਥ ’ਚ ਆ ਕੇ ਛੁਪ ਕੇ ਉਸ ਦਾ ਪਾਸਵਰਡ ਨੋਟ ਕਰ ਲੈਂਦਾ ਹੈ। ਬਾਅਦ ’ਚ ਆਪਣਾ ਨਾਂ-ਪਤਾ ਗਲਤ ਦੱਸ ਕੇ ਉਸ ਨੂੰ ਆਪਣੀਆਂ ਗੱਲਾਂ ’ਚ ਫਸਾ ਕੇ ਉਸ ਦਾ ਏ. ਟੀ. ਐੱਮ. ਕਾਰਡ ਬਦਲ ਲੈਂਦਾ ਹੈ ਅਤੇ ਫਿਰ ਬਾਅਦ ’ਚ ਕਿਸੇ ਹੋਰ ਏ. ਟੀ. ਐੱਮ. ’ਚ ਜਾ ਕੇ ਉਸ ਦੇ ਸਾਰੇ ਪੈਸੇ ਕੱਢਵਾ ਕੇ ਫਰਾਰ ਹੋ ਜਾਂਦਾ ਹੈ।
ਇਹ ਵੀ ਪੜ੍ਹੋ : 'ਆਪਰੇਸ਼ਨ ਸਿੰਦੂਰ ਦਾ ਮਕਸਦ ਸਿਰਫ ਅੱਤਵਾਦੀਆਂ ਦਾ ਖਾਤਮਾ ਕਰਨਾ', ਹੁਣ ਤਕ 100 ਅੱਤਵਾਦੀ ਢੇਰ : DGMO
ਇਸ ਉੱਪਰ ਇਸ ਤਰ੍ਹਾਂ ਦੇ ਕਈ ਮੁਕੱਦਮੇ ਪਹਿਲਾਂ ਵੀ ਦਰਜ ਹਨ ਅਤੇ ਇਹ ਪੰਡਿਤਾਂ ਦੇ ਢਾਬੇ ਦੇ ਸਾਹਮਣੇ ਐਕਸਿਸ ਬੈਂਕ ਦੇ ਏ. ਟੀ. ਐੱਮ. ਕੋਲ ਆਪਣੇ ਨਵੇਂ ਸ਼ਿਕਾਰ ਦੀ ਭਾਲ ’ਚ ਘੁੰਮ ਰਿਹਾ ਸੀ, ਨੂੰ ਗ੍ਰਿਫਤਾਰ ਕਰ ਕੇ ਇਸ ਕੋਲੋਂ ਵੱਖ-ਵੱਖ ਬੈਂਕਾਂ ਦੇ 52 ਏ. ਟੀ. ਐੱਮ. ਕਾਰਡਾਂ ਸਮੇਤ ਗ੍ਰਿਫਤਾਰ ਕਰ ਕੇ ਇਸ ਵਿਰੁੱਧ ਜ਼ੇਰੇ ਧਾਰਾ 303 (2), 317 (4) 319 (2), 111 ਬੀ. ਐੱਨ. ਐੱਸ. ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕਈ ਹੋਰ ਵਿਅਕਤੀ ਵੀ ਇਸ ਗੈਂਗ ’ਚ ਸ਼ਾਮਲ ਹੋਣਗੇ, ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8