ਨਸ਼ੇ ਦੀ ਹਾਲਤ ’ਚ ਮਿਲੇ 4 ਨੌਜਵਾਨ, ਪੁਲਸ ਦਰਜ ਕੀਤਾ ਮਾਮਲਾ
Thursday, May 22, 2025 - 05:48 PM (IST)

ਮੋਗਾ (ਆਜ਼ਾਦ) : ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਨਸ਼ੇ ਦੀ ਹਾਲਤ ਵਿਚ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਸਰਦਾਰਾ ਸਿੰਘ ਪੁਲਸ ਪਾਰਟੀ ਸਮੇਤ ਨੇੜੇ ਸ਼ਮਸ਼ਾਨ ਘਾਟ ਸਾਧਾਂਵਾਲੀ ਬਸਤੀ ਮੋਗਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੇ ਨਸ਼ੇ ਦੀ ਹਾਲਤ ਵਿਚ 4 ਨੌਜਵਾਨ ਮਿਲੇ।
ਉਕਤ ਨੌਜਵਾਨਾਂ ਦੀ ਪਛਾਣ ਸਤਨਾਮ ਸਿੰਘ ਉਰਫ ਸੱਤਾ, ਜਸਵੀਰ ਸਿੰਘ ਉਰਫ ਜੱਸ, ਹਰਮਨ ਸਿੰਘ ਗਿੱਲ, ਸੰਦੀਪ ਸਿੰਘ ਉਰਫ ਸਿੱਪੂ ਵਜੋਂ ਹੋਈ। ਪੁਲਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਉਕਤ ਨਸ਼ਾ ਕਿੱਥੋਂ ਲੈਕੇ ਆਏ ਸੀ।