ਨਿਊਜ਼ੀਲੈਂਡ ਵਾਲੇ ਲਾੜੇ ਨੇ ਚਾੜ੍ਹ ਤਾਂ ਚੰਨ, ਵਿਆਹ ਤੋਂ ਬਾਅਦ ਹੋਏ ਖ਼ੁਲਾਸੇ ਨੇ ਉਡਾ ਦਿੱਤੇ ਹੋਸ਼
Tuesday, May 20, 2025 - 01:20 PM (IST)

ਫਰੀਦਕੋਟ (ਰਾਜਨ) : ਦਾਜ ਵਜੋਂ 20 ਲੱਖ ਰੁਪਏ ਲੈ ਕੇ ਜ਼ਿਲ੍ਹੇ ਦੇ ਪਿੰਡ ਪੱਖੀ ਕਲਾਂ ਨਿਵਾਸੀ ਇਕ ਪਰਿਵਾਰ ਦੀ ਲੜਕੀ ਨਾਲ ਵਿਆਹ ਕਰਵਾਉਣ ਉਪਰੰਤ ਵਿਦੇਸ਼ ਜਾ ਕੇ ਆਪਣੀ ਪਤਨੀ ਤੋਂ ਮੂੰਹ ਮੋੜ ਕੇ ਤਾਲਮੇਲ ਬੰਦ ਕਰਨ ਵਾਲੇ ਪਤੀ ਅਤੇ ਉਸ ਦੇ ਪਿਤਾ ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤਕਰਤਾ ਸੁਖਪਾਲ ਕੌਰ ਪੁੱਤਰੀ ਬਸੰਤ ਸਿੰਘ ਵਾਸੀ ਪੱਖੀ ਕਲਾਂ (ਫਰੀਦਕੋਟ) ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਡਾ. ਪ੍ਰਗਿਆ ਜੈਨ ਨੂੰ ਸ਼ਿਕਾਇਤ ਕਰਕੇ ਗੁਹਾਰ ਲਗਾਈ ਸੀ ਕਿ ਉਸ ਦਾ ਇਕ ਸਾਲ ਪਹਿਲਾਂ ਵਿਆਹ ਕਰਨਸ਼ੇਰ ਸਿੰਘ ਸ਼ਰਮਾ ਵਾਸੀ ਬਠਿੰਡਾ ਹਾਲ ਨਿਊਜ਼ੀਲੈਂਡ ਨਾਲ ਹੋਇਆ ਸੀ ਅਤੇ ਇਸ ਦੇ ਪਰਿਵਾਰ ਨੇ ਦਾਜ ਵਜੋਂ 20 ਲੱਖ ਰੁਪਏ ਨਕਦ ਹਾਸਲ ਕੀਤੇ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ 23 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਕਰਨਸ਼ੇਰ ਸਿੰਘ ਨਿਊਜ਼ੀਲੈਂਡ ਚਲਾ ਗਿਆ, ਉੱਥੇ ਜਾ ਕੇ ਆਪਣੀ ਪਤਨੀ ਨਾਲ ਤਾਲਮੇਲ ਬੰਦ ਕਰ ਦਿੱਤਾ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਦਾ ਪਹਿਲਾਂ ਹੀ ਨਿਊਜ਼ੀਲੈਂਡ ਵਿਖੇ ਵਿਆਹ ਹੋਇਆ ਹੈ ਅਤੇ ਉਸ ਦਾ ਪਰਿਵਾਰ ਵੀ ਹੈ ਪਰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਇਹ ਗੱਲ ਛੁਪਾ ਕੇ ਰੱਖੀ ਅਤੇ ਹੁਣ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰ ਕੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਸ਼ਿਕਾਇਤ ਦੀ ਪੜਤਾਲ ਐੱਸ. ਐੱਸ. ਪੀ. ਵੱਲੋਂ ਪੁਲਸ ਅਧਿਕਾਰੀਆਂ ਪਾਸੋਂ ਕਰਵਾਈ ਗਈ ਸੀ, ਜਿਸ ਦੀ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਐੱਸ. ਐੱਸ. ਪੀ. ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ ’ਤੇ ਸ਼ਿਕਾਇਤਕਰਤਾ ਦੇ ਪਤੀ ਅਤੇ ਇਸ ਦੇ ਪਿਤਾ ਸੁਰਿੰਦਰ ਕੁਮਾਰ ਪੁੱਤਰ ਪਿਆਰੇ ਲਾਲ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e