ਲਾਰੈਂਸ ਬਿਸ਼ਨੋਈ ਦੇ ਨਾਂ ''ਤੇ ਫਿਰੌਤੀਆਂ ਮੰਗਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

Monday, May 19, 2025 - 03:13 PM (IST)

ਲਾਰੈਂਸ ਬਿਸ਼ਨੋਈ ਦੇ ਨਾਂ ''ਤੇ ਫਿਰੌਤੀਆਂ ਮੰਗਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

ਫ਼ਰੀਦਕੋਟ (ਰਾਜਨ) : ਫ਼ਰੀਦਕੋਟ ਪੁਲਸ ਵੱਲੋਂ ਇਕ ਗਿਰੋਹ ਦੇ ਤਿੰਨ ਅਜਿਹੇ ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਲਾਰੈਂਸ ਬਿਸ਼ਨੋਈ ਦੇ ਨਾਮ ਦਾ ਡਰਾਵਾ ਕੇ ਫਿਰੌਤੀਆਂ ਮੰਗਦੇ ਆ ਰਹੇ ਸਨ। ਇਹ ਜਾਣਕਾਰੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਡਾ. ਪ੍ਰਗਿਆ ਜੈਨ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹਾ ਪੁਲਸ ਵੱਲੋਂ ਇਸ ਗਿਰੋਹ ਨੂੰ ਮਹਿਜ਼ ਤਿੰਨ ਘੰਟਿਆਂ ਦੇ ਅੰਦਰ-ਅੰਦਰ ਕਾਬੂ ਕੀਤਾ ਹੈ। ਇਸ ਮੌਕੇ ਮਨਵਿੰਦਰ ਸਿੰਘ ਐੱਸ.ਪੀ, ਅਮਰਿੰਦਰ ਸਿੰਘ ਇੰਸਪੈਕਟਰ ਸੀ. ਆਈ. ਏ. ਸਟਾਫ ਫ਼ਰੀਦਕੋਟ, ਗੁਰਲਾਲ ਸਿੰਘ ਸੀ.ਆਈ.ਏ ਮੁਖੀ ਜੈਤੋ ਵੀ ਹਾਜ਼ਰ ਸਨ। ਐੱਸ.ਐੱਸ.ਪੀ ਦੱਸਿਆ ਕਿ ਇੱਥੋਂ ਦੇ ਆਦਰਸ਼ ਨਗਰ ਨਿਵਾਸੀ ਨੰਦ ਕਿਸ਼ੋਰ ਨੇ ਸੂਚਨਾ ਦਿੱਤੀ ਕਿ ਉਸਦੇ ਬੇਟੇ ਲਲਿਤ ਸਿੰਗਲਾ ਨੂੰ ਕਰੀਬ ਇਕ ਮਹੀਨੇ ਤੋਂ ਵੱਖ-ਵੱਖ ਮੋਬਾਇਲ ਨੰਬਰਾਂ ਤੋਂ ਫਿਰੌਤੀ ਮੰਗਣ ਦੀ ਕਾਲਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਉਹ ਪਹਿਲਾਂ ਤਾਂ ਫਰਜ਼ੀ ਸਮਝ ਕੇ ਟਾਲਦੇ ਰਹੇ ਪ੍ਰੰਤੂ ਬੀਤੀ 16 ਮਈ ਦੀ ਰਾਤ ਨੂੰ 10 ਲੱਖ ਰੁਪਏ ਦੀ ਫਿਰੌਤੀ ਮੰਗਣ ਬਾਰੇ ਫਿਰ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਫਿਰੌਤੀ ਨਾ ਦੇਣ ਦੀ ਸੂਰਤ ਵਿਚ ਪਰਿਵਾਰਕ ਮੈਂਬਰਾਂ ਦਾ ਨੁਕਸਾਨ ਕਰ ਦੇਣ ਦੀ ਧਮਕੀ ਦਿੱਤੀ। 

ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਸ ਵੱਲੋਂ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਪਹਿਲਾਂ ਟੈਕਨੀਕਲੀ ਜਾਂਚ ਕੀਤੀ ਅਤੇ ਇਸ ਉਪ੍ਰੰਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਤਿੰਨ ਪੁਲਸ ਟੀਮਾਂ ਦਾ ਗਠਿਨ ਕਰਕੇ ਦੋਸ਼ੀ ਕੇਸ਼ਵ ਪੁੱਤਰ ਕਰਮ ਚੰਦ ਅਤੇ ਸੰਦੀਪ ਕੁਮਾਰ ਵਾਸੀ ਜੈਤੋ ਅਤੇ ਤੀਸਰੇ ਨਾਬਾਲਗ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉੱਚ ਅਧਿਕਾਰੀ ਡਾ. ਜੈਨ ਨੇ ਹੋਰ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਇਨ੍ਹਾਂ ਵੱਲੋਂ ਇਕ ਮੋਬਾਇਲ ਬਠਿੰਡਾ ਵਿਖੇ ਕਿਸੇ ਨੌਜਵਾਨ ਦਾ ਖੋਹਿਆ ਸੀ ਅਤੇ ਬਾਅਦ ਵਿਚ ਇਨ੍ਹਾਂ ਉਸ ਦੀ ਵਰਤੋਂ ਫਿਰੌਤੀਆਂ ਮੰਗਣ ਲਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਰੇਹੜੀਆਂ ’ਤੇ ਢੋਆ-ਢੁਆਈ ਕਰਨ ਦਾ ਕੰਮ ਕਰਦੇ ਹਨ ਅਤੇ ਇਹ ਦੁਕਾਨਾਂ ਦੇ ਬਾਹਰ ਲੱਗੇ ਫਲੈਕਸ ਬੋਰਡਾਂ ਤੋਂ ਮੋਬਾਇਲ ਨੰਬਰ ਲੈ ਕੇ ਫੋਨ ਕਰਕੇ ਫਿਰੌਤੀ ਦੀ ਮੰਗ ਕਰਨ ਲੱਗ ਪੈਂਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਹੋਰ ਪੁੱਛ ਗਿੱਛ ਜਾਰੀ ਹੈ।


author

Gurminder Singh

Content Editor

Related News