ਜਾਨ ਬਚਾਉਣ ਲਈ ਮਾਰ ''ਤੀ ਛਾਲ ਪਰ ਮੌਤ ਨਾ ਟਲੀ, ਕੰਬ ਗਏ ਭਿਆਨਕ ਮੰਜ਼ਰ ਦੇਖਣ ਵਾਲੇ
Monday, May 19, 2025 - 12:58 PM (IST)

ਫਾਜ਼ਿਲਕਾ (ਨਾਗਪਾਲ) : ਇੱਥੇ ਬੱਲੂਆਣਾ ਨੇੜੇ ਉਸ ਵੇਲੇ ਦਰਦਨਾਕ ਹਾਦਸਾ ਵਾਪਰਿਆ, ਜਦੋਂ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਗਈ। ਜਦੋਂ ਟਰੈਕਟਰ ਚਾਲਕ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰੀ ਤਾਂ ਉਹ ਖ਼ੁਦ ਟਰੈਕਟਰ-ਟਰਾਲੀ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ੍ਰੀ ਗੰਗਾਨਗਰ ਜ਼ਿਲ੍ਹੇ ਦਾ ਵਸਨੀਕ ਮੰਗਲਰਾਮ ਦਾ ਪੁੱਤਰ ਹੇਮੰਤ ਪਿੰਡ ਬੱਲੂਆਣਾ ਤੋਂ ਆਪਣੀ ਟਰੈਕਟਰ-ਟਰਾਲੀ 'ਚ ਤੂੜੀ ਲਿਆ ਰਿਹਾ ਸੀ। ਜਿਵੇਂ ਹੀ ਹੇਮੰਤ ਖੇਤ ਤੋਂ ਤੂੜੀ ਲੱਦ ਕੇ ਆਪਣੀ ਟਰੈਕਟਰ-ਟਰਾਲੀ ਨੂੰ ਕੱਚੀ ਸੜਕ 'ਤੇ ਲੈ ਕੇ ਜਾਣ ਲੱਗਾ ਤਾਂ ਟਰੈਕਟਰ-ਟਰਾਲੀ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਇਕ ਖੰਭੇ ਨਾਲ ਟਕਰਾ ਗਈ।
ਇਸ ਕਾਰਨ ਬਿਜਲੀ ਦੀਆਂ ਤਾਰਾਂ 'ਚ ਸਪਾਰਕਿੰਗ ਹੋ ਗਈ। ਟਰੈਕਟਰ-ਟਰਾਲੀ 'ਚ ਬਿਜਲੀ ਦੇ ਕਰੰਟ ਦੇ ਡਰ ਕਾਰਨ ਹੇਮੰਤ ਨੇ ਛਾਲ ਮਾਰ ਦਿੱਤੀ ਪਰ ਇਸ ਦੌਰਾਨ ਟਰੈਕਟਰ-ਟਰਾਲੀ ਪਲਟ ਗਈ ਅਤੇ ਉਸ ਹੇਠਾਂ ਦੱਬ ਕੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਲੱਗਦੇ ਹੀ ਸੜਕ ਸੁਰੱਖਿਆ ਫੋਰਸ ਮੌਕੇ 'ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ। ਫਿਲਹਾਲ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।