ਅਣਪਛਾਤੇ ਚੋਰਾਂ ਨੇ ਘਰ ਅੰਦਰ ਸੁੱਤੇ ਪਏ ਸਾਬਕਾ ਫ਼ੌਜੀ ਨੂੰ ਬੰਦੀ ਬਣਾ ਕੇ ਕੀਤੀ ਚੋਰੀ
Monday, Apr 28, 2025 - 08:39 AM (IST)

ਮੁੱਲਾਂਪੁਰ ਦਾਖਾ (ਕਾਲੀਆ) : ਸਥਾਨਕ ਰਾਏਕੋਟ ਰੋਡ 'ਤੇ ਸਥਿਤ ਅਜੀਤਸਰ ਨਗਰ ਮੁੱਲਾਂਪੁਰ ਵਿਖੇ ਬੀਤੀ ਰਾਤ ਚੋਰਾਂ ਨੇ ਸਾਬਕਾ ਫੌਜੀ ਸੁਰਿੰਦਰਜੀਤ ਸਿੰਘ ਨੂੰ ਘਰ ਅੰਦਰ ਸੁੱਤੇ ਪਏ ਨੂੰ ਕਮਰੇ ਅੰਦਰ ਬੰਦੀ ਬਣਾ ਕੇ ਘਰੋਂ ਸੋਨੇ, ਚਾਂਦੀ ਦੇ ਗਹਿਣੇ, ਨਕਦੀ, ਕੱਪੜੇ ਅਤੇ ਕੀਮਤੀ ਘਰੇਲੂ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ ਅਤੇ ਸਾਬਕਾ ਫੌਜੀ ਨੇ ਗੁਆਂਢੀਆਂ ਨੂੰ ਮੋਬਾਈਲ ਕਰਕੇ ਬੁਲਾਇਆ ਅਤੇ ਉਸਦੀ ਬੰਦ ਖੁਲਾਸੀ ਹੋਈ। ਚੋਰਾਂ ਦੀ ਇਹ ਕਰਤੂਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਪੀੜਤ ਸਾਬਕਾ ਫੌਜੀ ਸੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਿਆ ਹੋਇਆ ਸੀ ਅਤੇ ਉਹ ਘਰ ਵਿੱਚ ਇਕੱਲਾ ਸੀ ਅਤੇ ਰੋਟੀ ਖਾ ਕੇ ਰਾਤ ਨੂੰ ਸੋਂ ਗਿਆ ਤਾਂ ਅਣਪਛਾਤੇ ਚੋਰਾਂ ਨੇ ਉਸ ਦੇ ਘਰ ਅੰਦਰ ਵੜ ਕੇ ਉਸ ਦੇ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਕੇ ਕਮਰੇ ਵਿੱਚ ਉਸ ਨੂੰ ਬੰਦੀ ਬਣਾ ਦਿੱਤਾ ਕਰੀਬ ਪੌਣੇ ਤਿੰਨ ਵਜੇ ਉਸ ਨੂੰ ਪੇਸ਼ਾਬ ਆਇਆ ਤਾਂ ਉਹ ਕਮਰੇ ਵਿੱਚੋਂ ਬਾਹਰ ਜਾਣ ਲੱਗਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਕਿਸੇ ਨੇ ਕਮਰੇ ਅੰਦਰ ਤਾੜ ਦਿੱਤਾ ਉਸ ਨੇ ਪਹਿਲਾਂ ਤਾਂ ਦਰਵਾਜ਼ਾ ਜੋਰ ਜ਼ੋਰ ਦੀ ਖੜਕਾਇਆ ਅਤੇ ਉਸ ਨੂੰ ਸ਼ੱਕ ਪੈ ਗਿਆ ਕਿ ਘਰ ਵਿੱਚ ਕੋਈ ਬਾਹਰਲੇ ਬੰਦ ਘੁੰਮ ਰਹੇ ਹਨ ਉਸ ਨੇ ਮੋਬਾਈਲ ਕਰਕੇ ਆਪਣੇ ਗੁਆਂਢੀਆਂ ਨੂੰ ਸੂਚਿਤ ਕੀਤਾ। ਜਦੋਂ ਤੱਕ ਆਂਢੀ ਗੁਆਂਢੀ ਪਹੁੰਚੇ ਤਦ ਤੱਕ ਚੋਰ ਘਰ ਦੀ ਸਫ਼ਾਈ ਕਰਕੇ ਬੇਖੌਫ ਜਾ ਚੁੱਕੇ ਸਨ।
ਇਹ ਵੀ ਪੜ੍ਹੋ : ਛੋਟਾ ਸਿਲੰਡਰ ਫਟਣ ਕਾਰਨ ਹੋਇਆ ਧਮਾਕਾ, ਘਰ ਦੀ ਤੀਜੀ ਮੰਜ਼ਿਲ ’ਤੇ ਲੱਗੀ ਅੱਗ
ਉਸ ਨੇ ਦੱਸਿਆ ਕਿ ਮੈਨੂੰ ਮਾਸਟਰ ਅਵਤਾਰ ਸਿੰਘ ਆਦਿ ਗੁਆਂਢੀਆਂ ਨੇ ਬਾਹਰੋਂ ਕੁੰਡਾ ਖੋਲ ਕੇ ਮੇਰੀ ਬੰਦ ਖੁਲਾਸੀ ਕਰਵਾਈ। ਜਦੋਂ ਉਸ ਨੇ ਆਪਣੇ ਘਰ ਅੰਦਰ ਦੇਖਿਆ ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿਉਂਕਿ ਚੋਰਾਂ ਨੇ ਘਰ ਦੀ ਫੋਲਾ-ਫਰਾਲੀ ਕੀਤੀ ਹੋਈ ਸੀ ਉਸ ਦੇ ਘਰ ਵਿੱਚ ਪਈ ਕਰੀਬ 10 ਹਜ਼ਾਰ ਰੁਪਏ ਦੀ ਨਕਦੀ, ਦੋ ਜੋੜੇ ਸੋਨੇ ਦੀਆਂ ਵਾਲੀਆਂ, ਇਕ ਸੋਨੇ ਦੀ ਮੁੰਦਰੀ, ਦੋ ਬੱਚਿਆਂ ਦੀਆਂ ਚਾਂਦੀ ਦੀਆਂ ਚੇਨੀਆਂ, ਇਕ ਚਾਂਦੀ ਦਾ ਸ਼ਿਵਲਿੰਗ, ਅਣਸੀਤੇ ਕੱਪੜੇ, ਅਤੇ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ।
ਇਸ ਸਬੰਧੀ ਥਾਣਾ ਦਾਖਾ ਨੂੰ ਸੂਚਿਤ ਕੀਤਾ ਗਿਆ ਡੀਐਸਪੀ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰਕੇ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਡੀਐਸਪੀ ਖੋਸਾ ਨੇ ਕਿਹਾ ਕਿ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8