ਅਣਪਛਾਤੇ ਵਿਅਕਤੀਆਂ ਨੇ ਨਾਬਾਲਗ ਮੰਦਬੁੱਧੀ ਬੱਚੇ ਨੂੰ ਕੀਤਾ ਅਗਵਾ

Thursday, Sep 28, 2017 - 03:46 PM (IST)

ਅਣਪਛਾਤੇ ਵਿਅਕਤੀਆਂ ਨੇ ਨਾਬਾਲਗ ਮੰਦਬੁੱਧੀ ਬੱਚੇ ਨੂੰ ਕੀਤਾ ਅਗਵਾ

ਮੋਗਾ (ਪਵਨ, ਗੋਪੀ, ਆਜ਼ਾਦ) - ਅਣਪਛਾਤੇ ਵਿਅਕਤੀਆਂ ਵੱਲੋਂ ਬੇਦੀ ਨਗਰ ਮੋਗਾ ਨਿਵਾਸੀ 14-15 ਸਾਲਾ ਨਾਬਾਲਗ ਬੱਚੇ ਨੂੰ ਅਗਵਾ ਕਰਕੇ ਲਿਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ ਸੁਪਰੀਆ ਪਤਨੀ ਰਾਮਸ਼ਰਨ ਨਿਵਾਸੀ ਬੇਦੀ ਨਗਰ ਮੋਗਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸੁਪਰੀਆ ਨੇ ਦੱਸਿਆ ਕਿ ਉਸ ਦੇ ਦਿਓਰ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਪਤਨੀ ਉਸ ਦੇ ਦੋ ਬੱਚਿਆਂ ਨੂੰ ਛੱਡ ਕੇ ਚਲੀ ਗਈ। ਉਹ ਦੋਵਾਂ ਬੱਚਿਆਂ ਅਭਿਸ਼ੇਕ ਅਤੇ ਰਾਕੇਸ਼ ਦੀ ਦੇਖਭਾਲ ਕਰਦੀ ਹੈ। ਅਭਿਸ਼ੇਕ ਪੰਜਵੀਂ ਕਲਾਸ 'ਚ ਗੋਧੇਵਾਲਾ ਸਕੂਲ 'ਚ ਪੜ੍ਹਦਾ ਹੈ। ਉਹ 27 ਜੁਲਾਈ ਨੂੰ ਘਰੋਂ ਸਕੂਲ ਗਿਆ ਅਤੇ ਵਾਪਸ ਨਹੀਂ ਆਇਆ। ਅਸੀਂ ਉਸ ਦੀ ਬਹੁਤ ਭਾਲ ਕੀਤੀ ਅਤੇ ਰਿਸ਼ਤੇਦਾਰੀ ਵਿਚ ਵੀ ਪਤਾ ਕੀਤਾ ਪਰ ਕੋਈ ਸੁਰਾਗ ਨਹੀਂ ਲੱਗਾ। ਸਾਨੂੰ ਸ਼ੱਕ ਹੈ ਕਿ ਅਭਿਸ਼ੇਕ ਨੂੰ ਕੋਈ ਭੀਖ ਮੰਗਣ ਵਾਲੇ ਗਿਰੋਹ ਦੇ ਮੈਂਬਰ ਅਗਵਾ ਕਰ ਕੇ ਲੈ ਗਏ ਹਨ, ਜਿਸ 'ਤੇ ਮੈਂ ਪੁਲਸ ਨੂੰ ਸੂਚਿਤ ਕੀਤਾ। 

ਕੀ ਕਹਿਣਾ ਹੈ ਚੌਕੀ ਇੰਚਾਰਜ ਦਾ
ਇਸ ਮਾਮਲੇ ਦੀ ਜਾਂਚ ਕਰ ਰਹੇ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜੈ ਪਾਲ ਸਿੰਘ ਨੇ ਦੱਸਿਆ ਕਿ ਸੁਪਰੀਆ ਦਾ ਪਰਿਵਾਰ ਯੂ. ਪੀ. ਦਾ ਰਹਿਣ ਵਾਲਾ ਹੈ ਅਤੇ ਉਹ ਕਾਫੀ ਸਮੇਂ ਤੋਂ ਮੋਗਾ ਵਿਖੇ ਰਹਿ ਰਿਹਾ ਹੈ। ਉਸ ਦੀ ਸ਼ਿਕਾਇਤ ਅਸੀਂ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਮੰਦਬੁੱਧੀ ਨਾਬਾਲਗ ਬੱਚੇ ਦੀ ਭਾਲ ਲਈ ਸ਼ੱਕ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਕੋਈ ਸੁਰਾਗ ਮਿਲਣ ਦੀ ਸੰਭਾਵਨਾ ਹੈ।


Related News