ਸ਼ਹਿਰੀ ਵਿਕਾਸ ਮੰਤਰਾਲਾ ਦੀ ਮਦਦ ਨਾਲ ਗਰਲਜ਼ ਹੋਸਟਲਾਂ 'ਚ ਲੱਗਣਗੀਆਂ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨਾਂ
Friday, Jul 07, 2017 - 12:16 PM (IST)
ਲੁਧਿਆਣਾ (ਵਿੱਕੀ)-ਲੜਕੀਆਂ ਦੇ ਸਵਾਸਥ ਅਤੇ ਸੇਫਟੀ ਨੂੰ ਦੇਖਦੇ ਹੋਏ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਗਰਲਜ਼ ਹੋਸਟਲਾਂ 'ਚ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਉੱਚ ਸਿੱਖਿਆ ਸੰਸਥਾਨਾਂ 'ਚ ਯੂ. ਜੀ. ਸੀ. ਦੇ ਇਸ ਆਦੇਸ਼ ਨੂੰ ਲਾਗੂ ਕਰਨ ਲਈ ਸ਼ਹਿਰੀ ਵਿਕਾਸ ਮੰਤਰਾਲਾ ਇਨ੍ਹਾਂ ਮਸ਼ੀਨਾਂ ਨੂੰ ਲਾਉਣ 'ਚ ਮਦਦ ਕਰੇਗਾ। ਇਸ ਦੇ ਲਈ ਪਹਿਲਾਂ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਅਕ ਸੰਸਥਾਨਾਂ ਨੂੰ ਸ਼ਹਿਰੀ ਵਿਕਾਸ ਮੰਤਰਾਲਾ ਨੂੰ ਆਪਣੀ ਡਿਟੇਲ ਵੀ ਭੇਜਣੀ ਹੋਵੇਗੀ। ਆਦੇਸ਼ਾਂ ਮੁਤਾਬਕ ਇਹ ਮਸ਼ੀਨਾਂ ਕੈਂਪਸ 'ਚ ਵੀ ਲਾਈਆਂ ਜਾ ਸਕਦੀਆਂ ਹਨ।
ਜਾਣਕਾਰਾਂ ਮੁਤਾਬਕ ਯੂ. ਜੀ. ਸੀ. ਨੇ ਇਹ ਫੈਸਲਾ ਸਵੱਛ ਭਾਰਤ ਅਤੇ ਸਵੱਛ ਭਾਰਤ ਥੀਮ ਦੇ ਤਹਿਤ ਲਿਆ ਹੈ। ਯੂ. ਜੀ. ਸੀ. ਵੱਲੋਂ ਜਾਰੀ ਆਦੇਸ਼ਾਂ 'ਚ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨਾਂ ਦੀ ਰਾਸ਼ੀ ਵੀ ਕਰੀਬ 50000 ਰੁਪਏ ਦੱਸੀ ਗਈ ਹੈ। ਇਥੇ ਦੱਸ ਦੇਈਏ ਕਿ ਲੁਧਿਆਣਾ ਦੇ ਸਾਬਕਾ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਆਪਣੇ ਕਾਰਜਕਾਲ ਦੌਰਾਨ ਜ਼ਿਲੇ ਦੇ ਕਈ ਸਰਕਾਰੀ ਸਕੂਲਾਂ 'ਚ ਵੀ ਸੈਨੇਟਰੀ ਨੈਪਕਿੰਨ ਵੈਂਡਿੰਗ ਮਸ਼ੀਨਾਂ ਲਗਵਾਈਆਂ ਸੀ।
