ਅਣਪਛਾਤੇ ਨੌਜਵਾਨਾਂ ਨੇ ਪੰਪ ਮਾਲਕ ਤੋਂ ਲੁੱਟੇ 1 ਲੱਖ 60 ਹਜ਼ਾਰ ਰੁਪਏ

Saturday, Feb 08, 2020 - 11:06 PM (IST)

ਅਣਪਛਾਤੇ ਨੌਜਵਾਨਾਂ ਨੇ ਪੰਪ ਮਾਲਕ ਤੋਂ ਲੁੱਟੇ 1 ਲੱਖ 60 ਹਜ਼ਾਰ ਰੁਪਏ

ਜੈਤੋ (ਵੀਰਪਾਲ ਸ਼ਰਮਾ/ਗੁਰਮੀਤਪਾਲ ਸ਼ਰਮਾ)- ਜੈਤੋ ਨੇੜੇ ਪਿੰਡ ਕਸਮ ਭੱਟੀ ਵਿਖੇ ਬਾਬਾ ਫਰੀਦ ਐੱਚ.ਪੀ.ਪੈਟਰੋਲ ਪੁਆਇੰਟ 'ਤੇ ਕੰਮ ਕਰਦੇ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੂਰਘੂਰੀ ਤੋਂ 1 ਲੱਖ 60 ਹਜ਼ਾਰ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੰਪ ਮਾਲਕ ਰਣਦੀਪ ਸਿੰਘ ਅਨੁਸਾਰ ਜਗਸੀਰ ਸਿੰਘ ਹਰ ਰੋਜ਼ ਦੀ ਤਰ੍ਹਾਂ ਸ਼ਾਮ 7 ਵਜੇ ਦੇ ਕਰੀਬ ਹਿਸਾਬ-ਕਿਤਾਬ ਕਰਕੇ ਮੋਟਰ ਸਾਈਕਲ 'ਤੇ ਆਪਣੇ ਪਿੰਡ ਸੂਰਘੂਰੀ ਜਾ ਰਿਹਾ ਸੀ ਤਾਂ ਪਿੱਛੋਂ ਮੋਟਰ ਸਾਈਕਲ ਸਵਾਰ 3 ਨੌਜਵਾਨ ਆਏ ਅਤੇ ਉਸ ਨੂੰ ਧੱਕਾ ਮਾਰ ਕੇ ਸੁੱਟ ਗਏ। ਜਿਸ ਮਗਰੋਂ ਉਸ ਕੋਲੋਂ ਲੁਟੇਰਿਆਂ ਨੇ ਪੈਸੇ ਖੋਹੇ ਤੇ ਫਰਾਰ ਹੋ ਗਏ। ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 


author

Sunny Mehra

Content Editor

Related News