ਦੋਰਾਹਾ ਵਿਖੇ ਅਣਪਛਾਤੇ ਨੇ ਦਿਨ-ਦਿਹਾੜੇ ਭਰੇ ਬਾਜ਼ਾਰ ''ਚ ਚਲਾਈਆਂ ਗੋਲੀਆਂ

Tuesday, Mar 17, 2020 - 08:46 PM (IST)

ਦੋਰਾਹਾ ਵਿਖੇ ਅਣਪਛਾਤੇ ਨੇ ਦਿਨ-ਦਿਹਾੜੇ ਭਰੇ ਬਾਜ਼ਾਰ ''ਚ ਚਲਾਈਆਂ ਗੋਲੀਆਂ

ਦੋਰਾਹਾ,(ਗੁਰਮੀਤ ਕੌਰ, ਸੁਖਵੀਰ, ਸੂਦ)-  ਸ਼ਹਿਰ 'ਚ ਅੱਜ ਸ਼ਾਮ ਇਕ ਅਣਪਛਾਤੇ ਕਾਰ ਸਵਾਰ ਨੇ ਦੋਰਾਹਾ ਦੇ ਇਕ ਜਿਊਲਰ ਦੀ ਦੁਕਾਨ ਨੇੜੇ ਰੇਲਵੇ ਰੋਡ 'ਤੇ ਭਰੇ ਬਾਜ਼ਾਰ 'ਚ ਗੋਲੀਆਂ ਚਲਾ ਦਿੱਤੀਆਂ, ਪੰ੍ਰਤੂ ਇਸ ਘਟਨਾ ਦੌਰਾਨ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਮੌਕੇ 'ਤੇ ਘਟਨਾ ਦਾ ਜ਼ਾਇਜ਼ਾ ਲੈਣ ਲਈ ਉਚ ਪੁਲਸ ਅਧਿਕਾਰੀ ਐਸ.ਐਸ.ਪੀ. ਖੰਨਾ ਹਰਪ੍ਰੀਤ ਸਿੰਘ, ਐਸ.ਪੀ. ਖੰਨਾ ਜਗਵਿੰਦਰ ਚੀਮਾ, ਡੀ.ਐਸ.ਪੀ. ਪਾਇਲ ਹਰਦੀਪ ਸਿੰਘ ਕਾਲੂ, ਐਸ.ਐਚ.ਓ. ਦੋਰਾਹਾ ਦਵਿੰਦਰਪਾਲ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ 6 ਤੋਂ ਸਵਾ ਛੇ ਵਜੇ ਦੇ ਕਰੀਬ ਇਕ ਸਵਿਫਟ ਡਿਜ਼ਾਇਰ ਕਾਰ ਦੋਰਾਹੇ ਦੇ ਭੰਗੂ ਹਸਪਤਾਲ ਨੇੜੇ ਇਕ ਸੁਨਿਆਰ ਦੀ ਦੁਕਾਨ ਅੱਗੇ ਆ ਕੇ ਰੁਕੀ ਅਤੇ ਕਾਰ ਵਿਚੋਂ ਇਕ ਅਣਪਛਾਤੇ ਵਿਅਕਤੀ ਨੇ ਬਾਹਰ ਨਿਕਲਦਿਆਂ ਗੋਲੀਆਂ ਚਲਾ ਦਿੱਤੀਆਂ। ਉਸ ਸਮੇਂ ਸੁਨਿਆਰ ਦੁਕਾਨ ਦੇ ਬਾਹਰ ਖੜਾ ਸੀ।  
ਦੱਸਣਯੋਗ ਹੈ ਕਿ ਅਣਪਛਾਤੇ ਵਿਅਕਤੀ ਵੱਲੋਂ ਚਲਾਈਆਂ ਗੋਲੀਆਂ ਦੁਕਾਨ ਦੇ ਕਿਸੇ ਸ਼ੀਸ਼ੇ, ਦੀਵਾਰ ਜਾਂ ਸ਼ਟਰ 'ਚ ਨਹੀਂ ਲੱਗੀਆਂ, ਜਿਸ ਕਾਰਨ ਇਹ ਘਟਨਾ ਇਕ ਭੇਦ ਬਣੀ ਹੋਈ ਹੈ। ਅਣਪਛਾਤੇ ਵਿਅਕਤੀ ਵੱਲੋਂ ਫਾਇਰ ਇਸ ਤਰਾਂ•ਕੀਤੇ ਗਏ ਕਿ ਬਾਜ਼ਾਰ 'ਚ ਆਸ-ਪਾਸ ਦੀਆਂ ਦੁਕਾਨਾਂ ਵਾਲਿਆਂ ਨੂੰ ਤਾਂ ਭਾਜੜਾਂ ਪੈ ਗਈਆਂ ਅਤੇ ਕਈਆਂ ਨੂੰ ਕਿਸੇ ਗੱਡੀ ਦੇ ਟਾਇਰ ਫਟਣ ਦਾ ਭੁਲੇਖਾ ਪਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਘਟਨਾ ਸਥਾਨ ਤੋਂ ਪੁਲਸ ਨੂੰ ਦੋ ਰੌਂਦ ਵੀ ਬਰਾਮਦ ਹੋਏ ਹਨ। ਥਾਣਾ ਦੋਰਾਹਾ ਦੇ ਐਸ.ਐਚ.ਓ. ਦੇ ਮੁਤਾਬਕ ਘਟਨਾ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਅਣਪਛਾਤਾ ਵਿਅਕਤੀ ਕੌਣ ਹੈ ਅਤੇ ਕਿਥੋਂ ਆਇਆ ਸੀ ਜਾਂ ਫਿਰ ਕਿਸ ਰੰਜ਼ਿਸ਼ ਕਾਰਨ ਅਣਪਛਾਤੇ ਵੱਲੋਂ ਭਰੇ ਬਾਜ਼ਾਰ 'ਚ ਗੋਲੀ ਚਲਾਈ ਗਈ ਹੈ, ਵੀ ਹਾਲੇ ਤੱਕ ਇਕ ਬੁਝਾਰਤ ਬਣਿਆ ਹੋਇਆ ਹੈ। ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਵੱਲੋਂ ਦੁਕਾਨ ਦੇ ਬਾਹਰ ਖੜ੍ਹੇ ਜਿਊਲਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਜਦਕਿ ਮਾਮਲਾ ਸ਼ੱਕੀ ਜਾਪ ਰਿਹਾ ਹੈ। ਖਬਰ ਲਿਖੇ ਜਾਣ ਤੱਕ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਮੌਕੇ ਪੁਲਸ ਵੱਲੋਂ ਆਸ-ਪਾਸ ਦੀਆਂ ਦੁਕਾਨਾਂ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਵੀ ਚੈਕ ਕੀਤੀ ਗਈ।


author

Bharat Thapa

Content Editor

Related News