ਖੇਤਾਂ ''ਚੋਂ ਅਣਪਛਾਤੀ ਲਾਸ਼ ਬਰਾਮਦ

Monday, Oct 16, 2017 - 06:17 PM (IST)

ਖੇਤਾਂ ''ਚੋਂ ਅਣਪਛਾਤੀ ਲਾਸ਼ ਬਰਾਮਦ

ਬਟਾਲਾ (ਬੇਰੀ) - ਪਿੰਡ ਧੀਰ ਥਾਣਾ ਸਦਰ ਦੇ ਖੇਤਾਂ 'ਚੋਂ ਇਕ ਅਣਪਛਾਤੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਪ੍ਰਗਟ ਸਿੰਘ, ਏ. ਐੱਸ. ਆਈ ਨਰਜੀਤ ਸਿੰਘ, ਏ. ਐੱਸ. ਆਈ ਮਹਿੰਦਰਪਾਲ ਅਤੇ ਏ. ਐੱਸ. ਆਈ ਦਲੇਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਨੂੰ ਰਛਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਧੀਰ ਥਾਣਾ ਸਦਰ ਦਾ ਫੋਨ ਆਇਆ ਸੀ ਕਿ ਉਹ ਆਪਣੇ ਖੇਤਾਂ 'ਚ ਝੋਨਾਂ ਕੱਟਣ ਗਏ ਤਾਂ ਉਨ੍ਹਾਂ ਨੂੰ ਉੱਥੇ ਇਕ ਅਣਪਛਾਤੀ ਲਾਸ਼ ਦਿਖਾਈ ਦਿੱਤੀ ਤੇ ਉਨ੍ਹਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ ਰਵਿੰਦਰ ਸ਼ਰਮਾ ਅਤੇ ਐੱਸ. ਐੱਚ. ਓ ਮੁਖਤਾਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।


Related News