ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਵਿਦੇਸ਼ਾਂ ਵੱਲ ਜਾਣ ਨੂੰ ਹੋਏ ਮਜਬੂਰ (ਤਸਵੀਰਾਂ)

Sunday, Apr 21, 2019 - 05:06 PM (IST)

ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਵਿਦੇਸ਼ਾਂ ਵੱਲ ਜਾਣ ਨੂੰ ਹੋਏ ਮਜਬੂਰ (ਤਸਵੀਰਾਂ)

ਹੁਸ਼ਿਆਰਪੁਰ (ਅਮਰੀਕ)— ਸੱਤਾਧਾਰੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨਾਲ ਜੋ ਹਰ ਘਰ 'ਚ ਨੌਕਰੀ ਦੇਣ ਦੇ ਵਾਅਦੇ ਕੀਤੇ ਸਨ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਦੋਆਬਾ ਖੇਤਰ ਦਾ ਬਹੁਤਾ ਇਲਾਕਾ ਅੱਜ ਵੀ ਵਿਦੇਸ਼ ਦੀ ਧਰਤੀ 'ਤੇ ਹੈ। ਪੰਜਾਬ 'ਚ ਬੋਰੇਜ਼ਗਾਰੀ ਕਿਵੇਂ ਵੱਧ ਚੁੱਕੀ ਹੈ, ਇਸ ਦੀ ਤਾਜ਼ਾ ਮਿਸਾਲ ਜ਼ਿਲਾ ਹੁਸ਼ਿਆਰਪੁਰ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਕ ਨਿੱਜੀ ਟਰੈਵਲ ਏਜੰਟ ਦੇ ਦਫਤਰ ਬਾਹਰ 800 ਦੇ ਕਰੀਬ ਨੌਜਵਾਨ ਲੰਬੀਆਂ ਕਤਾਰਾਂ 'ਚ ਲੱਗੇ ਦਿਖਾਈ ਦਿੱਤੇ। ਬੇਸ਼ਕ ਇਹ ਟਰੈਵਲ ਏਜੰਟ ਅਧਿਕਾਰਤ ਤੌਰ 'ਤੇ ਮਾਨਤਾ ਪ੍ਰਾਪਤ ਹੈ ਪਰ ਨੌਜਵਾਨਾਂ ਦੀ ਭੀੜ ਨੇ ਸਾਬਤ ਕਰ ਦਿੱਤਾ ਕਿ ਸੂਬੇ ਦਾ ਹਰ ਨੌਜਵਾਨ ਬੇਰੋਜ਼ਗਾਰੀ ਦੀ ਮਾਰ ਝੱਲ ਰਿਹਾ ਹੈ।

PunjabKesari

ਇਸ ਬਾਬਤ ਜਦੋਂ ਨੌਜਵਾਨਾਂ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਜੇਕਰ ਆਪਣੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਸੂਬੇ ਦਾ ਹਰ ਨੌਜਵਾਨ ਵਿਦੇਸ਼ੀ ਦੀ ਧਰਤੀ ਨੂੰ ਜਾਣ ਲਈ ਮਜਬੂਰ ਨਾ ਹੁੰਦਾ। ਅੱਜ ਤੱਕ ਸਿਆਸੀ ਲੋਕਾਂ ਨੇ ਵਾਅਦਿਆਂ ਦੇ ਸਿਵਾਏ ਸੂਬੇ  ਦੀ ਜਨਤਾ ਨੂੰ ਕੁਝ ਨਹੀਂ ਦਿੱਤਾ। 

PunjabKesari
ਉਨ੍ਹਾਂ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਤਰੱਕੀ ਲਈ ਇਕ ਮੀਲ ਪੱਥਰ ਸਾਬਤ ਹੁੰਦਾ ਹੈ ਜੇਕਰ ਇਹ ਨੌਜਵਾਨਾਂ ਨੂੰ ਇਸ ਤਰ੍ਹਾਂ ਬੇਰੁਖੀ ਅਤੇ ਬੇਰੋਜ਼ਗਾਰੀ ਦੀ ਮਾਰ ਝੱਲਣੀ ਪਵੇ ਤਾਂ ਦੇਸ਼ ਦੀ ਤਰੱਕੀ ਦਾ ਕੀ ਹਾਲ ਹੋਵੇਗਾ, ਇਹ ਕਿਸੇ ਤੋਂ ਲੁਕਿਆ ਨਹੀਂ ਹੈ।

PunjabKesari

ਸਰਕਾਰ ਦੇ ਪ੍ਰਤੀ ਨੌਜਵਾਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਬੇਸ਼ਕ ਸਰਕਾਰ ਨੇ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਿਰਫ ਇਕ ਦਿਖਾਵਾ ਸੀ। ਉਨ੍ਹਾਂ ਨੇ ਵੀ ਅਪਲਾਈ ਕੀਤਾ ਸੀ, ਆਪਣਾ ਸਮਾਂ ਬਰਬਾਦ ਕੀਤਾ ਪਰ ਆਖਿਰ 'ਚ ਮਾਯੂਸੀ ਹੱਥ ਲੱਗੀ ਅਤੇ ਅੱਜ ਵੀ ਵਿਦੇਸ਼ ਦੀ ਧਰਤੀ 'ਤੇ ਜਾਣ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਆਪਣੇ ਦੇਸ਼ 'ਚ ਨੌਜਵਾਨਾਂ ਨੂੰ ਨੌਕਰੀ ਮਿਲੇ ਤਾਂ ਅਜਿਹਾ ਕਿਹੜਾ ਇਨਸਾਨ ਹੈ ਜੋ ਪਰਿਵਾਰ ਛੱਡ ਕੇ ਵਿਦੇਸ਼ ਜਾਵੇਗਾ।

PunjabKesari


author

shivani attri

Content Editor

Related News