ਬੇਰੁਜ਼ਗਾਰ ਅਧਿਆਪਕਾਂ ਨੇ ਮਨਾਈ ਕਾਲੀ ਹੋਲੀ, ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
Wednesday, Mar 11, 2020 - 12:22 PM (IST)
ਪਟਿਆਲਾ (ਬਲਜਿੰਦਰ): ਪਿਛਲੇ ਛੇ ਮਹੀਨਿਆਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪੱਕੇ ਧਰਨੇ ਤੇ ਬੈਠੇ ਬੇਰੁਜ਼ਗਾਰ ਅਧਿਆਪਕ ਦਾ ਤਾਂ ਪੱਕਾ ਧਰਨਾ ਜਿੱਥੇ ਸੰਗਰੂਰ ਤੇ ਪਟਿਆਲਾ ਵਿਖੇ ਜਾਰੀ ਹੈ। ਅੱਜ ਬੇਰੁਜ਼ਗਾਰ ਅਧਿਆਪਕਾਂ ਨੇ ਪਟਿਆਲਾ ਤੇ ਹੋਰ ਪੂਰੇ ਪੰਜਾਬ ਭਰ 'ਚ ਪੁਤਲੇ ਸਾੜਨ ਦਾ ਐਲਾਨ ਕੀਤਾ ਤੇ ਵੱਖ-ਵੱਖ ਥਾਵਾਂ ਤੇ ਪੁਤਲੇ ਸਾੜ ਕੇ ਕਾਲੀ ਹੋਲੀ ਮਨਾਈ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮੌਜੂਦ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਹੋਲੀ ਦੀਆਂ ਵਧਾਈਆਂ ਦੇ ਰਹੀ ਹੈ ਦੂਜੇ ਪਾਸੇ ਉਹ ਬੇਰੁਜ਼ਗਾਰਾਂ ਦੇ ਸਿਰ ਪਾੜ ਤੇ ਕੁੱਟ ਕੇ ਖੂਨੀ ਹੋਲੀ ਮਨਾ ਰਹੀ ਹੈ। ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 12 ਤਰੀਕ ਨੂੰ ਮੀਟਿੰਗ ਵਿਚ ਕੋਈ ਹੱਲ ਨਾ ਹੋਇਆ ਤਾਂ ਉਹ ਫਿਰ 14 ਤਰੀਕ ਨੂੰ ਮੋਤੀ ਮਹਿਲ ਦਾ ਘਿਰਾਓ ਕਰਨਗੇ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇੱਕ ਪਾਸੇ ਤਾਂ ਪ੍ਰਸ਼ਾਸਨ ਵੱਲੋਂ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਦੂਜੇ ਪਾਸੇ ਉਸ ਸਮੇਂ ਐਫ.ਆਈ.ਆਰ. ਦਰਜ ਕੀਤੀਆਂ ਗਈਆਂ, ਜਿਸ ਵਿੱਚ 70 ਤੋਂ ਵੱਧ ਅਧਿਆਪਕਾਂ ਤੇ ਸੂਬਾ ਪ੍ਰਧਾਨ ਸਮੇਤ ਸਾਥੀਆਂ ਤੇ ਪਰਚੇ ਦਰਜ ਕੀਤੇ ਗਏ।
ਇਹ ਵੀ ਪੜ੍ਹੋ: ਗ੍ਰਾਂਟ ਵੰਡਣ ਗਏ ਸੀ ਵਿਧਾਇਕ ਸੁਰਜੀਤ ਧੀਮਾਨ, ਪਿੰਡ ਵਾਸੀਆਂ ਨੇ ਕੀਤਾ ਵਿਰੋਧ
ਇਸ ਮੌਕੇ ਹਿਮਾਇਤ ਲਈ ਆਏ ਪ੍ਰਵੀਨ ਕੁਮਾਰ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਗੁਰਪ੍ਰੀਤ ਖੇੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੌਜਵਾਨ ਭਾਰਤ ਸਭਾ ਵਲੋਂ ਹਰਿੰਦਰ ਸਿੰਘ,ਖੁਸ਼ਵੰਤ ਹਨੀ,ਆਕਾਸ਼,ਰਾਹੁਲ ਅਤੇ ਤੇਜਿੰਦਰ ਸਿੰਘ , ਸਿਮਰਨਜੀਤ ਸਿੰਘ ਬੈਂਸ ਲੋਕ ਇਨਸਾਫ਼ ਪਾਰਟੀ ਆਦਿ। ਇਸ ਮੌਕੇ ਮੌਜੂਦ ਸਾਥੀ ਦੀਪ ਬਨਾਰਸੀ ਪ੍ਰੈਸ ਸਕੱਤਰ ਮਨੀ ਸੰਗਰੂਰ ਗੁਰਜੰਟ ਪਟਿਆਲਾ ਕਰਨ ਬਰਨਾਲਾ ਮਨੀ ਮਾਨਸਾ ਜੀਤ ਮਾਨਸਾ ਬਲਵਿੰਦਰ ਪਟਿਆਲਾ ਆਦਿ ਮੌਜੂਦ ਸਨ ।