18 ਸਾਲ ਤੋਂ ਘੱਟ ਉਮਰ ਦੇ ਬੱਚੇ ਬੇਖੌਫ ਸੜਕਾਂ 'ਤੇ ਭਜਾਉਂਦੇ ਨੇ ਵਹੀਕਲ

Sunday, Nov 05, 2017 - 08:22 AM (IST)

18 ਸਾਲ ਤੋਂ ਘੱਟ ਉਮਰ ਦੇ ਬੱਚੇ ਬੇਖੌਫ ਸੜਕਾਂ 'ਤੇ ਭਜਾਉਂਦੇ ਨੇ ਵਹੀਕਲ

ਗਿੱਦੜਬਾਹਾ (ਸੰਧਿਆ) - ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਨੂੰ ਛਿਕੇ ਟੰਗ ਕੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਬੇਖੌਫ ਸੜਕਾਂ 'ਤੇ ਵਹੀਕਲ ਭਜਾਉਂਦੇ ਨਜ਼ਰ ਆਉਂਦੇ ਹਨ। ਟ੍ਰੈਫਿਕ ਪੁਲਸ ਵੱਲੋਂ ਭਾਵੇਂ ਟ੍ਰੈਫਿਕ ਸਿਸਟਮ ਨੂੰ ਸੁਚਾਰੂ ਕਰਨ ਲਈ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਮਾਪੇ ਆਪਣੇ 18 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਵ੍ਹੀਕਲ ਦੇ ਦਿੰਦੇ ਹਨ। ਉਨ੍ਹਾਂ ਬੱਚਿਆਂ ਕੋਲ ਨਾ ਤਾਂ ਡਰਾਈਵਿੰਗ ਲਾਇਸੈਂਸ ਹੁੰਦਾ ਹੈ ਤੇ ਨਾ ਹੀ ਵਾਹਨ ਦੇ ਕਾਗਜ਼ਾਤ। ਏ. ਐੱਸ. ਆਈ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕਈ ਵਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਚਿਤਾਵਨੀ ਦਿੱਤੀ ਹੈ, ਬਾਵਜੂਦ ਇਸ ਦੇ ਬੱਚੇ ਬਾਜ਼ ਨਹੀਂ ਆਉਂਦੇ ਤੇ ਨਾ ਹੀ ਮਾਪਿਆਂ 'ਤੇ ਇਸ ਦਾ ਕੋਈ ਅਸਰ ਹੁੰਦਾ ਹੈ। ਬੱਚੇ ਸ਼ਰੇਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਦੇਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਹੋਣੋਂ ਰੋਕਿਆ ਜਾ ਸਕੇ।


Related News