ਮੂਰਤੀ ਵਿਸਰਜਨ ਕਰ ਕੇ ਵਾਪਸ ਜਾ ਰਹੇ ਲੋਕਾਂ ਦਾ ਬੇਕਾਬੂ ਆਟੋ ਪਲਟਿਆ, 1 ਦੀ ਮੌਤ ਤੇ 4 ਜ਼ਖਮੀ

Wednesday, Oct 16, 2024 - 05:31 AM (IST)

ਮੂਰਤੀ ਵਿਸਰਜਨ ਕਰ ਕੇ ਵਾਪਸ ਜਾ ਰਹੇ ਲੋਕਾਂ ਦਾ ਬੇਕਾਬੂ ਆਟੋ ਪਲਟਿਆ, 1 ਦੀ ਮੌਤ ਤੇ 4 ਜ਼ਖਮੀ

ਲੁਧਿਆਣਾ (ਅਨਿਲ) - ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਭੱਟੀਆਂ ਬੇਟ ਇਲਾਕੇ ਨੇੜੇ ਬੀਤੀ ਰਾਤ ਸਤਲੁਜ ਦਰਿਆ ਤੋਂ ਮੂਰਤੀ ਵਿਸਰਜਨ ਕਰ ਕੇ ਆ ਰਿਹਾ ਇਕ ਆਟੋ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਿਆ, ਜਿਸ ਕਾਰਨ ਆਟੋ ’ਚ ਸਵਾਰ 1 ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਬਾਕੀ 4 ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

ਚੌਕੀ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕੁਝ ਲੋਕ ਸਤਲੁਜ ਦਰਿਆ ਤੋਂ ਦੁਰਗਾ ਮਾਤਾ ਦੀ ਮੂਰਤੀ ਦਾ ਵਿਸਰਜਨ ਕਰ ਕੇ ਆਪਣੇ ਘਰ ਵਾਪਸ ਆ ਰਹੇ ਸਨ ਕਿ ਅਚਾਨਕ ਉਨ੍ਹਾਂ ਦਾ ਆਟੋ ਬੇਕਾਬੂ ਹੋ ਗਿਆ ਅਤੇ ਸੜਕ ਵਿਚਕਾਰ ਪਲਟ ਗਿਆ।

ਉਕਤ ਹਾਦਸੇ ’ਚ ਆਟੋ ’ਚ ਬੈਠੇ ਮਨੋਜ ਕੁਮਾਰ (26) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਰਮੇਸ਼ ਕੁਮਾਰ, ਪ੍ਰਵੀਨ ਅਤੇ ਰਾਜੂ ਸਮੇਤ 4 ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਲ ਦੀ ਘੜੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤੀ ਹੈ। ਬਾਕੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Inder Prajapati

Content Editor

Related News