ਪੰਜਾਬ 'ਚ ਵੱਡਾ ਹਾਦਸਾ, ਧਾਰਮਿਕ ਅਸਥਾਨ 'ਤੇ ਜਾ ਰਹੇ ਸ਼ਰਧਾਲੂਆਂ ਨਾਲ ਬੱਸ ਦੀ ਵੈਨ ਨਾਲ ਭਿਆਨਕ ਟੱਕਰ

Saturday, Dec 07, 2024 - 02:31 PM (IST)

ਪੰਜਾਬ 'ਚ ਵੱਡਾ ਹਾਦਸਾ, ਧਾਰਮਿਕ ਅਸਥਾਨ 'ਤੇ ਜਾ ਰਹੇ ਸ਼ਰਧਾਲੂਆਂ ਨਾਲ ਬੱਸ ਦੀ ਵੈਨ ਨਾਲ ਭਿਆਨਕ ਟੱਕਰ

ਫਿਲੌਰ (ਭਾਖੜੀ)- ਲੁਧਿਆਣਾ ਤੋਂ ਜਲੰਧਰ ਧਾਰਮਿਕ ਅਸਥਾਨ ’ਤੇ ਜਾ ਰਹੀ ਬੱਸ ਫਿਲੌਰ ’ਚ ਪਿਕਅਪ ਵੈਨ ਨਾਲ ਟਕਰਾਅ ਗਈ, ਜਿਸ ਕਾਰਨ 10 ਯਾਤਰੀ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ, ਜਦ ਲੁਧਿਆਣਾ ਵਾਲੇ ਪਾਸਿਓਂ ਬੱਸ ਨੰਬਰ ਪੀ. ਬੀ. 13 ਬੀ. ਈ. 8011 ਤੇਜ਼ ਰਫਤਾਰ ਨਾਲ ਆ ਰਹੀ ਸੀ , ਜੋ ਫਿਲੌਰ ਦੇ ਪਿੰਡ ਖੈਹਰੀਆ ਭੱਟੀਆਂ ਕੋਲ ਫਲਾਈਓਵਰ ’ਤੇ ਖੜ੍ਹੀ ਇਕ ਪਿਕਅਪ ਵੈਨ ਨਾਲ ਟਕਰਾਅ ਗਈ।

ਇਹ ਖ਼ਬਰ ਵੀ ਪੜ੍ਹੋ - ਹਾਏ ਓ ਰੱਬਾ! ਵਿਆਹ ਵਾਲੇ ਘਰ 'ਚ ਜੋ ਹੋਇਆ ਕਿਸੇ ਨੇ ਸੋਚਿਆ ਨਾ ਸੀ, ਆਪ ਹੀ ਵੇਖ ਲਓ ਵੀਡੀਓ

ਟੱਕਰ ਹੋਣ ਕਾਰਨ ਪਿਕਅਪ ਵੈਨ ਪਲਟ ਗਈ ਅਤੇ ਪਿੱਛੋਂ ਆ ਰਹੀ ਇਕ ਹੋਰ ਕਾਰ ਵੀ ਉਸ ਨਾਲ ਟਕਰਾ ਕੇ ਨੁਕਸਾਨੀ ਗਈ। ਬੱਸ ’ਚ ਸਵਾਰ ਲਗਭਗ 10 ਯਾਤਰੀ ਦੀਪਕ, ਖੇਮ ਬਹਾਦਰ, ਵਿਮਲ, ਰਾਜੂ, ਭੀਮ ਬਹਾਦਰ, ਨਿਰਮਲਾ, ਸੁਖ ਮਾਲਾ, ਵੀਨਾ ਲਕਸ਼ਮੀ ਸਿਨਰ, ਚਨੀ ਕਾਲਾ, ਹਮ ਬਹਾਦਰ ਆਦਿ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਇਲਾਜ ਲਈ ਸਿਵਲ ਹਸਪਤਾਲ ਫਿਲੌਰ ’ਚ ਦਾਖਲ ਕਰਵਾਇਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 7 ਜ਼ਿਲ੍ਹਿਆਂ ਲਈ Alert! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਪਿਕਅਪ ਵੈਨ ਦੇ ਡਰਾਈਵਰ ਅਮਿਤ ਨੇ ਦੱਸਿਆ ਕਿ ਉਸ ਦੀ ਪਿਕਅਪ ਵੈਨ ਦਾ ਟਾਇਰ ਫਟ ਗਿਆ ਸੀ, ਜਿਸ ਨੂੰ ਉਹ ਬਦਲ ਰਹੇ ਸਨ ਕਿ ਪਿੱਛੋਂ ਆ ਰਹੀ ਬੱਸ ਬ੍ਰੇਕ ਨਾ ਲੱਗਣ ਕਾਰਨ ਵੈਨ ਨਾਲ ਟਕਰਾਅ ਗਈ। ਉਸ ਨੇ ਕਿਹਾ ਕਿ ਬੱਸ ਡਰਾਈਵਰ ਦੀ ਗਲਤੀ ਸੀ, ਇਸ ਲਈ ਉਹ ਹਾਦਸੇ ਤੋਂ ਬਾਅਦ ਭੱਜ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

Anmol Tagra

Content Editor

Related News