ਜਿੰਮ ''ਚੋਂ ਨਿਕਲੇ ਨੌਜਵਾਨ ''ਤੇ ਚਲਾਈ ਗੋਲੀ, ਹਸਪਤਾਲ ''ਚ ਤੋੜਿਆ ਦਮ

Saturday, Jul 28, 2018 - 08:26 AM (IST)

ਜਿੰਮ ''ਚੋਂ ਨਿਕਲੇ ਨੌਜਵਾਨ ''ਤੇ ਚਲਾਈ ਗੋਲੀ, ਹਸਪਤਾਲ ''ਚ ਤੋੜਿਆ ਦਮ

ਜਲੰਧਰ (ਮਹੇਸ਼) : ਰਾਮਾ ਮੰਡੀ ਸਥਿਤ ਇਕ ਜਿਮ ਦੇ ਬਾਹਰ ਡੋਨਾ ਨਾਂ ਦੇ ਨੌਜਵਾਨ 'ਤੇ ਤਿੰਨ ਨੌਜਵਾਨਾਂ ਨੇ ਸ਼ਰੇਆਮ ਗੋਲੀ ਚਲਾ ਦਿੱਤੀ। ਹਸਪਤਾਲ 'ਚ ਇਲਾਜ ਅਧੀਨ ਭਰਤੀ ਡੋਨਾ ਦੀ ਅੱਜ ਸਵੇਰੇ 3.30 ਵਜੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਡੋਨਾ ਪੁੱਤਰ ਕਮਲਜੀਤ ਵਾਸੀ ਵਾਲਮੀਕ ਮੁਹੱਲਾ ਦਕੋਹਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਮਲਾਵਰ ਨੌਜਵਾਨ ਪੈਦਲ ਆਏ ਤੇ ਡੋਨਾ ਨੂੰ ਗੋਲੀ ਮਾਰਨ ਤੋਂ ਬਾਅਦ ਜੋਗਿੰਦਰ ਨਗਰ ਮੁਹੱਲੇ 'ਚ ਪੈਦਲ ਹੀ ਚਲੇ ਗਏ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।


Related News