ਇੱਟਾਂ ਨਾਲ ਲੱਦੀਆਂ ਟਰੈਕਟਰ-ਟਰਾਲੀਆਂ ਦੀ ਸਿੱਧੀ ਟੱਕਰ, 2 ਜ਼ਖ਼ਮੀ

Sunday, Mar 08, 2026 - 05:57 PM (IST)

ਇੱਟਾਂ ਨਾਲ ਲੱਦੀਆਂ ਟਰੈਕਟਰ-ਟਰਾਲੀਆਂ ਦੀ ਸਿੱਧੀ ਟੱਕਰ, 2 ਜ਼ਖ਼ਮੀ

ਕਾਠਗੜ੍ਹ (ਰਾਜੇਸ਼ ਸ਼ਰਮਾ)-ਚੰਡੀਗੜ੍ਹ-ਨਵਾਂਸ਼ਹਿਰ ਹਾਈਵੇਅ ਮਾਰਗ ’ਤੇ 2 ਟਰੈਕਟਰ-ਟਰਾਲੀਆਂ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਏ. ਐੱਸ. ਆਈ. ਕੁਲਵੀਰ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਤੋਂ ਸੂਚਨਾ ਮਿਲਣ ’ਤੇ ਉਹ ਟੀਮ ਸਮੇਤ ਮੌਕੇ ’ਤੇ ਪਹੁੰਚੇ।
ਵੇਰਵਿਆਂ ਅਨੁਸਾਰ ਇਕ ਤੂੜੀ ਨਾਲ ਲੱਦੀ ਓਵਰਲੋਡ ਟਰੈਕਟਰ-ਟਰਾਲੀ, ਜਿਸ ਨੂੰ ਰਣਜੀਤ ਸਿੰਘ ਪੁੱਤਰ ਬਿੰਦੂ ਸਿੰਘ (ਵਾਸੀ ਭਦੌੜ) ਚਲਾ ਰਿਹਾ ਸੀ, ਬਲਾਚੌਰ ਸਾਈਡ ਤੋਂ ਪੇਪਰ ਮਿੱਲ ਬਨਾਂ ਵੱਲ ਜਾ ਰਿਹਾ ਸੀ। ਟਰੈਕਟਰ ’ਤੇ ਉਸ ਦੇ 2 ਸਾਥੀ ਸੋਨੀ ਸਿੰਘ ਅਤੇ ਹਨੀ ਸਿੰਘ ਵੀ ਸਵਾਰ ਸਨ। ਦੂਜੇ ਪਾਸੇ ਇੱਟਾਂ ਨਾਲ ਲੱਦੀ ਇਕ ਹੋਰ ਟਰੈਕਟਰ-ਟਰਾਲੀ, ਜਿਸ ਨੂੰ ਜਗੀਰਾ ਪੁੱਤਰ ਮਹਿੰਦਰ ਰਾਮ (ਵਾਸੀ ਰੋਪੜ) ਚਲਾ ਰਿਹਾ ਸੀ, ਰੋਪੜ ਸਾਈਡ ਤੋਂ ਗਲਤ ਪਾਸੇ (ਰੌਂਗ ਸਾਈਡ) ਤੋਂ ਪਿੰਡ ਪਨਿਆਲੀ ਖੁਰਦ ਵੱਲ ਆ ਰਿਹਾ ਸੀ।

ਇਹ ਵੀ ਪੜ੍ਹੋ: Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਘੁੰਮਦਾ ਰਿਹਾ ਤੇਂਦੂਆ! ਤੇ ਫਿਰ...

PunjabKesari

ਜਦੋਂ ਇੱਟਾਂ ਵਾਲੀ ਟਰਾਲੀ ਪਿੰਡ ਪਨਿਆਲੀ ਖੁਰਦ ਦੇ ਅੱਡੇ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਤੂੜੀ ਵਾਲੀ ਟਰਾਲੀ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ’ਚ 2 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਦੀ ਐਂਬੂਲੈਂਸ ਰਾਹੀਂ ਬਲਾਚੌਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ’ਚ ਦੋਵੇਂ ਟਰੈਕਟਰ ਬੁਰੀ ਤਰ੍ਹਾਂ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਐੱਸ. ਐੱਸ. ਐੱਫ਼. ਟੀਮ ਨੇ ਰਿਕਵਰੀ ਵੈਨ ਦੀ ਮਦਦ ਨਾਲ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਵਾਈ ਅਤੇ ਇਸ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟਰੋਲ ਰੂਮ ਨਵਾਂਸ਼ਹਿਰ ਨੂੰ ਦਿੱਤੀ।

ਇਹ ਵੀ ਪੜ੍ਹੋ: ਬਾਜਵਾ ਨੇ 'ਆਪ' ਸਰਕਾਰ ਦੇ 1000 ਰੁਪਏ ਦੇ ਵਾਅਦੇ ਨੂੰ ਦੱਸਿਆ 'ਚੋਣ ਸਿਆਸਤ', 4 ਸਾਲ ਦੀ ਦੇਰੀ ’ਤੇ ਚੁੱਕੇ ਸਵਾਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News