ਚਿੱਟਾ ਵੇਚਣ ਵਾਲੇ ਦੋ ਵਿਅਕਤੀ ਕਾਬੂ, ਤੀਜਾ ਸਾਥੀ ਪੁਲਸ ਦੀ ਗ੍ਰਿਫਤ ਤੋਂ ਦੂਰ

Monday, Dec 04, 2017 - 03:42 PM (IST)

ਚਿੱਟਾ ਵੇਚਣ ਵਾਲੇ ਦੋ ਵਿਅਕਤੀ ਕਾਬੂ, ਤੀਜਾ ਸਾਥੀ ਪੁਲਸ ਦੀ ਗ੍ਰਿਫਤ ਤੋਂ ਦੂਰ

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ 'ਚ ਵੱਡੇ ਘਰਾਂ ਦੇ ਕਾਕਿਆਂ ਨੂੰ ਨਸ਼ਿਆਂ ਦੀ ਲੱਤ ਲਾਊਣ ਵਾਲੇ 2 ਵਿਅਕਤੀਆਂ ਨੂੰ ਨਸ਼ੇ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸਥਾਨਕ ਸਿਟੀ ਪੁਲਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਦੇ ਅੰਤਰਗਤ ਸ਼ਹਿਰ 'ਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਰੋਕਣ ਲਈ ਭਾਵੇਂ ਸੈਕੜੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ 'ਚ ਭੇਜਿਆ ਜਾ ਚੁਕਿਆ ਹੈ ਪਰ ਨਸ਼ੇ ਦਾ ਕਾਰੋਬਾਰ ਕਰਨ ਵਾਲੀ ਜੜ ਤਕ ਪੁਲਸ ਪਹੁੰਚ ਨਾ ਸਕੀ। ਫਿਲਹਾਲ ਪੁਲਸ ਨੇ 2 ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜੋ ਨਸ਼ੇ ਦੇ ਸੁਦਾਗਰ ਨਾਲ ਮਿਲ ਕੇ ਜਿਥੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਸਨ ਉੱਥੇ ਬਾਕੀ ਨਸ਼ਾ ਵੇਚਣ ਦਾ ਕੰਮ ਵੀ ਕਰਦੇ ਸਨ। ਦੋਸ਼ੀਆਂ ਨੂੰ 50 ਛੋਟੇ ਲਿਫਾਫਿਆਂ 'ਚ ਚਿੱਟਾ ਨਸ਼ਾ (2 ਗ੍ਰਾਮ 50 ਮਿਲੀਗ੍ਰਾਮ) ਅਤੇ 180 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ।
ਐੱਸ. ਐੱਚ. ਓ. ਸਿਟੀ ਬੁਢਲਾਡਾ ਬਲਵਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਦੌਰਾਨੇ ਗਸ਼ਤ ਕਲੀਪੁਰ ਤੋਂ ਰੇਲਵੇ ਸਟੇਸ਼ਨ ਰੋਡ 'ਤੇ ਕਿੱਕਰਾਂ ਦੇ ਝੁੰਡ 'ਚ ਦੋ ਵਿਅਕਤੀ ਜੀਵਨ ਪ੍ਰਕਾਸ਼ ਅਤੇ ਹਰਚਰਨ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਉਕਤ ਮਾਲ ਬਰਾਮਦ ਹੋਇਆ।|ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਨ੍ਹਾਂ ਦਾ ਤੀਸਰਾ ਸਾਥੀ ਜੋ ਦਿੱਲੀ ਤੋਂ ਚਿੱਟਾ ਲਿਆ ਕਿ ਸ਼ਹਿਰ 'ਚ ਮਾਲ ਸਪਲਾਈ ਕਰਦਾ ਸੀ, ਪੁਲਸ ਦੀ ਗ੍ਰਿਫਤ ਤੋਂ ਦੂਰ ਹੈ। ਜਿਸ ਦੀ ਸ਼ਨਾਖਤ ਰਜਤ ਕੁਮਾਰ ਵਜੋਂ ਕੀਤੀ ਗਈ ਹੈ।|ਉਨ੍ਹਾਂ ਦੱਸਿਆ ਕਿ ਓਪਰੋਕਤ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਨਸ਼ਾ ਸੁਦਾਗਰਾਂ ਦੇ ਅਹਿਮ ਖੁਲਾਸੇ ਸਾਹਮਣੇ ਆਉਣ ਦੀ ਉਮੀਦ ਹੈ।|ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੇ ਦੱਸਿਆ ਕਿ ਰਜਤ ਕੁਮਾਰ ਆਪਣੀ ਕਾਰ 'ਚ ਚਿੱਟਾ ਨਸ਼ਾ ਖਰੀਦਣ ਲਈ ਦਿੱਲੀ ਲੈ ਕੇ ਜਾਂਦਾ ਸੀ ਜਿੱਥੋਂ ਅਸੀਂ ਇਹ ਸਾਰਾ ਮਾਲ ਹਰਚਰਨ ਦੀ ਦੁਕਾਨ ਤੇ ਰੱਖ ਕੇ ਉਥੋਂ ਸਪਲਾਈ ਕਰਦੇ ਸੀ,|ਜਿੱਥੇ ਅਸੀਂ ਆਪਣੇ ਨਸ਼ੇ ਦੀ ਪੂਰਤੀ ਵੀ ਕਰਦੇ ਸੀ ਅਤੇ ਰੋਜ਼ਾਨਾ ਖਰਚੇ ਲਈ ਰਜਤ ਤੋਂ ਪੈਸੇ ਲੈ ਲੈਂਦੇ ਸੀ ਅਤੇ ਬਾਕੀ ਦੇ ਪੈਸੇ ਉਹ ਖੁੱਦ ਰੱਖਦਾ ਸੀ।


Related News