ਦੋ ਕਾਰਾਂ ਦੀ ਭਿਆਨਕ ਟੱਕਰ, 7 ਜ਼ਖਮੀ

Friday, Mar 30, 2018 - 04:52 PM (IST)

ਦੋ ਕਾਰਾਂ ਦੀ ਭਿਆਨਕ ਟੱਕਰ, 7 ਜ਼ਖਮੀ

ਬਟਾਲਾ (ਸੈਂਡੀ, ਬੇਰੀ) : ਅੱਜ ਬਟਾਲਾ-ਗੁਰਦਾਸਪੁਰ ਰੋਡ 'ਤੇ ਦੋ ਕਾਰਾਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਰਾਜੂ ਵਾਸੀ ਆਸਾਮ ਜੋ ਆਪਣੀ ਪਤਨੀ ਰੂਬਲ ਸ਼ਰਮਾ ਅਤੇ ਬੇਟੇ ਰਘਬੀਰ ਨਾਲ ਆਪਣੀ ਇੰਡੀਕੋ ਕਾਰ 'ਤੇ ਸਵਾਰ ਹੋ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕਣ ਉਪਰੰਤ ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਸੀ ਕਿ ਜਦੋਂ ਇਹ ਬਟਾਲਾ ਨਜ਼ਦੀਕ ਅੱਡਾ ਊਧਨਵਾਲ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫਤਾਰ ਕਾਰ, ਜਿਸ ਨੂੰ ਰੋਹਿਤ ਗੁਪਤਾ ਪੁੱਤਰ ਮੋਹਨ ਗੁਪਤਾ ਵਾਸੀ ਜੰਮੂ ਚਲਾ ਰਿਹਾ ਸੀ ਅਤੇ ਇਨ੍ਹਾਂ ਦੋਵਾਂ ਕਾਰਾਂ ਦੀ ਆਪਸ 'ਚ ਕਰਾਸ ਕਰਦੇ ਸਮੇਂ ਜ਼ਬਰਦਸਤ ਟੱਕਰ ਹੋ ਗਈ। ਟੱਕਰ ਹੋਣ ਉਪਰੰਤ ਦੋਵੇਂ ਕਾਰਾਂ ਖੇਤਾਂ 'ਚ ਪਲਟ ਗਈਆਂ, ਜਿਸ ਨਾਲ ਦੋਵਾਂ ਕਾਰ 'ਚ ਸਵਾਰ 7 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਰੋਬਲ ਸ਼ਰਮਾ ਅਤੇ ਰਘਬੀਰ ਦੇ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਇਸ ਹਾਦਸੇ 'ਚ ਦੋਵਾਂ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੌਕੀ ਦਿਆਲਗੜ੍ਹ ਏ. ਐੱਸ. ਆਈ. ਪੰਜਾਬ ਸਿੰਘ ਨੇ ਮੌਕੇ 'ਤੇ ਪਹੁੰਚੇ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ।


Related News