ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ! 5 ਦਿਨਾਂ ਦੇ ਅੰਦਰ ਹੀ ਬੁੱਝ ਗਏ ਘਰ ਦੇ ਦੋਵੇਂ ਚਿਰਾਗ
Monday, Aug 19, 2024 - 12:03 PM (IST)
ਲੁਧਿਆਣਾ (ਰਾਜ)- ਫੈਕਟਰੀ ਤੋਂ ਛੁੱਟੀ ਕਰ ਕੇ ਘਰ ਜਾ ਰਹੇ ਵਿਅਕਤੀ ਦੀ ਸੜਕ ਪਾਰ ਕਰਦੇ ਸਮੇਂ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਾਮ ਰਾਜ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਤੋਂ ਦਾਰਜਲਿੰਗ ਦਾ ਰਹਿਣ ਵਾਲਾ ਸੀ। 5 ਦਿਨ ਪਹਿਲਾਂ ਹੀ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ, ਹੁਣ ਲੁਧਿਆਣੇ ’ਚ ਰਹਿਣ ਵਾਲੇ ਛੋਟੇ ਭਰਾ ਦੀ ਵੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਥਾਣਾ ਟਿੱਬਾ ਦੀ ਪੁਲਸ ਨੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਹਿਮਾਚਲ ਘੁੰਮਣ ਗਏ ਪਰਿਵਾਰ ਦੀ ਖੱਡ 'ਚ ਡਿੱਗੀ ਕਾਰ, ਘਰ 'ਚ ਵਿਛ ਗਏ ਸੱਥਰ
ਜਾਣਕਾਰੀ ਦਿੰਦਿਆਂ ਗੋਵਿੰਦ ਨੇ ਦੱਸਿਆ ਕਿ ਉਸ ਦਾ ਦੋਸਤ ਸ਼ਾਮ ਰਾਜ ਫੈਕਟਰੀ ’ਚ ਪਾਵਰ ਫਲੈਟ ਚਲਾਉਂਦਾ ਸੀ। ਦੇਰ ਰਾਤ ਉਹ ਛੁੱਟੀ ਕਰ ਕੇ ਵਾਪਸ ਜਾ ਰਿਹਾ ਸੀ। ਜਦੋਂ ਉਹ ਜੋਧੇਵਾਲ ਬਸਤੀ ਸਥਿਤ ਦਾਦਾ ਮੋਟਰਜ਼ ਕੋਲੋਂ ਸੜਕ ਪਾਰ ਕਰ ਰਿਹਾ ਸੀ, ਉਸ ਸਮੇਂ ਅਚਾਨਕ ਬੁਲੇਟ ਮੋਟਰਸਾਈਕਲ ਆ ਗਿਆ, ਜਿਸ ਨੇ ਸ਼ਾਮ ਨੂੰ ਟੱਕਰ ਮਾਰ ਦਿੱਤੀ ਅਤੇ ਬੁਲੇਟ ਚਾਲਕ ਆਪ ਵੀ ਹੇਠਾਂ ਡਿੱਗ ਗਿਆ, ਦੋਵੇਂ ਜ਼ਖਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਰੱਖੜੀ ਬੰਨ੍ਹਵਾਉਣ ਆ ਰਹੇ ਵੀਰੇ ਦੀ ਉਡੀਕ ਕਰਦੀਆਂ ਰਹਿ ਗਈਆਂ ਭੈਣਾਂ, ਮੌਤ ਦੀ ਖ਼ਬਰ ਨੇ ਚੀਰ ਦਿੱਤਾ ਕਾਲਜਾ
ਰਾਹਗੀਰਾਂ ਨੇ ਹਾਦਸਾ ਦੇਖ ਦੋਵਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਸ਼ਾਮ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਾਮ ਦੇ ਵੱਡੇ ਭਰਾ ਦੀ ਮੌਤ 5 ਦਿਨ ਪਹਿਲਾਂ ਹੀ ਪਿੰਡ ’ਚ ਹੋਈ ਸੀ। ਉਸ ਦੇ ਪਰਿਵਾਰ ’ਚ ਮਾਤਾ-ਪਿਤਾ, ਪਤਨੀ ਅਤੇ 5 ਸਾਲ ਦਾ ਬੇਟਾ ਹਨ। ਉਸ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਹੀ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8