ਪਿੰਡ ਮਨਸਾਲੀ ਦੇ ਦੋ ਲੜਕੇ ਭੇਤਭਰੇ ਹਾਲਾਤ ''ਚ ਲਾਪਤਾ

Friday, Sep 29, 2017 - 01:49 AM (IST)

ਪਿੰਡ ਮਨਸਾਲੀ ਦੇ ਦੋ ਲੜਕੇ ਭੇਤਭਰੇ ਹਾਲਾਤ ''ਚ ਲਾਪਤਾ

ਘਨੌਲੀ,(ਸ਼ਰਮਾ)- ਨਜ਼ਦੀਕੀ ਪਿੰਡ ਮਨਸਾਲੀ ਦੇ ਦੋ ਨੌਜਵਾਨ ਭੇਤਭਰੇ ਹਾਲਾਤ 'ਚ ਲਾਪਤਾ ਹੋ ਗਏ।
ਜਾਣਕਾਰੀ ਅਨੁਸਾਰ ਨਿਰਮਲ ਸਿੰਘ ਪੁੱਤਰ ਗੁਰਮੇਲ ਸਿੰਘ (15) 11ਵੀਂ 'ਚ ਪੜ੍ਹਦਾ ਹੈ ਤੇ ਸੁਰਿੰਦਰ ਸਿੰਘ ਪੁੱਤਰ ਸੀਤਾ ਰਾਮ (23) ਕਾਰਪੇਂਟਰ ਹੈ, ਜੋ ਰਾਤ ਨੂੰ ਆਵਾਰਾ ਪਸ਼ੂਆਂ ਨੂੰ ਖੇਤਾਂ 'ਚੋਂ ਕੱਢਣ ਲਈ ਗਏ ਪਰ ਵਾਪਸ ਨਹੀਂ ਆਏ। ਇਨ੍ਹਾਂ ਦੇ ਮਾਪਿਆਂ ਨੇ ਸਵੇਰੇ 7 ਵਜੇ ਭਾਲ ਕਰਨੀ ਸ਼ੁਰੂ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਫਿਰ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਮਗਰੋਂ ਡੀ. ਐੱਸ. ਪੀ. ਗੁਰਵਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਪਿੰਡ ਪੁੱਜ ਕੇ ਲੜਕਿਆਂ ਦੀ ਭਾਲ 'ਚ ਜੁਟ ਗਏ।


Related News