ਨਸ਼ੇ ਵਾਲੇ ਟੀਕਿਅਾਂ  ਦੀ ਸਪਲਾਈ ਦੇਣ ਜਾ ਰਹੇ 2  ਗ੍ਰਿਫਤਾਰ , 43 ਟੀਕੇ ਬਰਾਮਦ

Thursday, Jul 19, 2018 - 06:03 AM (IST)

ਨਸ਼ੇ ਵਾਲੇ ਟੀਕਿਅਾਂ  ਦੀ ਸਪਲਾਈ ਦੇਣ ਜਾ ਰਹੇ 2  ਗ੍ਰਿਫਤਾਰ , 43 ਟੀਕੇ ਬਰਾਮਦ

ਜਲੰਧਰ,(ਮਹੇਸ਼)- ਨਸ਼ੇ ਵਾਲੇ ਟੀਕਿਅਾਂ ਦੀ ਸਪਲਾਈ ਦੇਣ ਜਾ ਰਹੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਥਾਣਾ ਕੈਂਟ ਦੀ ਪੁਲਸ ਨੇ ਰਸਤੇ ਵਿਚ ਹੀ ਦਬੋਚ ਲਿਆ। ਉਨ੍ਹਾਂ ਕੋਲੋਂ 43 ਨਸ਼ੇ ਵਾਲੇ ਟੀਕੇ ਬਰਾਮਦ ਹੋਏ। ਐੱਸ. ਐੱਚ. ਓ. ਕੈਂਟ ਸੁਖਬੀਰ ਸਿੰਘ ਬੁੱਟਰ ਨੇ ਦੱਸਿਆ ਕਿ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੂੰ ਟੀ. ਪੁਆਇੰਟ ਬੜਿੰਗ ਕੋਲ ਏ. ਅੈੱਸ. ਆਈ.  ਸੰਜੀਵ ਕੁਮਾਰ ਨੇ ਚੈਕਿੰਗ ਲਈ ਰੋਕਿਅਾ, ਜਿਨ੍ਹਾਂ ਨੇ ਆਪਣਾ ਨਾਂ ਸ਼ਮਿੰਦਰਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਧੁਦਿਆਲ ਥਾਣਾ ਭੋਗਪੁਰ  ਤੇ  ਪਰਮੋਦ  ਕੁਮਾਰ  ਪੁੱਤਰ  ਸਤਨਾਮ ਸਿੰਘ   ਵਾਸੀ ਪਿੰਡ  ਕੋਟਲੀ  ਅਰਾਈਅਾਂ  ਥਾਣਾ  ਭੋਗਪੁਰ ਦਿਹਾਤੀ ਪੁਲਸ ਜਲੰਧਰ ਦੱਸਿਆ। 
ਸਤਨਾਮ ਤੇ ਸ਼ਮਿੰਦਰਜੀਤ ਕੋਲੋਂ 20 ਤੇ  ਪਰਮੋਦ ਕੋਲੋਂ 23 ਟੀਕੇ ਬਰਾਮਦ ਹੋਏ। ਦੋਵਾਂ ਦੇ ਖਿਲਾਫ ਥਾਣਾ ਕੈਂਟ ਵਿਚ ਕੇਸ ਦਰਜ ਕਰ ਲਿਆ ਗਿਆ  ਹੈ।  ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਕੋਲੋਂ  ਹੋਰ ਪੁੱਛਗਿੱਛ ਕੀਤੀ ਜਾ ਸਕੇ। 
ਢਾਈ ਸਾਲ ਪਹਿਲਾਂ ਪਿੰਡ ਬੁੱਲੋਵਾਲ ਤੋਂ ਲੁੱਟਿਆ ਸੀ ਮੋਟਰਸਾਈਕਲ
ਪੁਲਸ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮਾਂ ਸ਼ਮਿੰਦਰ ਤੇ ਪਰਮੋਦ ਕੁਮਾਰ ਨੇ ਕਰੀਬ ਢਾਈ ਸਾਲ ਪਹਿਲਾਂ ਬੁੱਲੋਵਾਲ (ਹੁਸ਼ਿਆਰਪੁਰ) ਤੋਂ ਮੋਟਰਸਾਈਕਲ ਲੁੱਟਿਆ ਸੀ। ਐੱਸ. ਐੱਚ. ਓ. ਸੁਖਬੀਰ ਸਿੰਘ  ਬੁੱਟਰ ਨੇ ਦੱਸਿਆ ਕਿ ਸ਼ਮਿੰਦਰਜੀਤ ’ਤੇ ਐੱਨ. ਡੀ. ਪੀ. ਐੱਸ. ਐਕਟ ਤੇ ਲੁੱਟ ਖੋਹ ਦੇ ਤਿੰਨ ਕੇਸ ਥਾਣਾ ਬੁੱਲੋਵਾਲ ਤੇ ਮਕਸੂਦਾਂ ਥਾਣੇ ਵਿਚ ਦਰਜ ਹਨ। 
 


Related News