ਸਮੈਕ ਸਮੇਤ ਦੋ ਗ੍ਰਿਫਤਾਰ
Sunday, Aug 06, 2017 - 06:13 AM (IST)
ਲੁਧਿਆਣਾ, (ਪੰਕਜ)- ਥਾਣਾ ਦੁੱਗਰੀ ਪੁਲਸ ਨੇ ਔਰਤਾਂ ਨੂੰ ਨਸ਼ੇ ਦੀ ਖੇਪ ਪਹੁੰਚਾਉਣ ਵਾਲੇ ਦੋ ਮੁਲਜ਼ਮਾਂ ਨੂੰ 50 ਗ੍ਰਾਮ ਸਮੈਕ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚ ਇਕ 'ਤੇ ਪਹਿਲਾਂ ਵੀ 5 ਮਾਮਲੇ ਦਰਜ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਕੇਵਲ ਕ੍ਰਿਸ਼ਨ ਅਤੇ ਧਰਮਵੀਰ ਬੌਬੀ ਨੂੰ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ 50 ਗ੍ਰਾਮ ਸਮੈਕ ਸਮੇਤ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਗਾਹਕ ਔਰਤਾਂ ਸਨ, ਜਿਨ੍ਹਾਂ 'ਚ ਮੁੱਖ ਵਿਆਹ-ਸ਼ਾਦੀਆਂ 'ਚ ਡਾਂਸ ਕਰਨ ਵਾਲੀਆਂ ਹਨ। ਮੁਲਜ਼ਮ ਕੇਵਲ ਕ੍ਰਿਸ਼ਨ 'ਤੇ ਪਹਿਲਾਂ ਵੀ 5 ਮਾਮਲੇ ਸਮੱਗਲਿੰਗ ਦੇ ਦਰਜ ਹਨ।
