ਟਰੱਕ ਯੂਨੀਅਨ ਪ੍ਰਧਾਨ ਨੇ ਲਾਇਆ ਪੁਲਸ ਅਧਿਕਾਰੀਆਂ ’ਤੇ ਮਾਡ਼ਾ ਵਿਵਹਾਰ ਕਰਨ ਦਾ ਦੋਸ਼
Thursday, Jul 26, 2018 - 01:17 AM (IST)

ਮੋਗਾ, (ਅਾਜ਼ਾਦ)- ਜ਼ਿਲਾ ਮੋਗਾ ਦੇ ਪਿੰਡ ਰਾਊਕੇ ਕਲਾਂ ਨਾਲ ਸਬੰਧਤ ਕਾਂਗਰਸੀ ਨੇਤਾ ਅਤੇ ਟਰੱਕ ਯੂਨੀਅਨ ਬੱਧਨੀ ਕਲਾਂ ਦੇ ਪ੍ਰਧਾਨ ਜਸਵੰਤ ਸਿੰਘ ਪੱਪੀ ਨੇ ਪੁਲਸ ਅਧਿਕਾਰੀਆਂ ’ਤੇ ਉਸ ਨਾਲ ਕਥਿਤ ਤੌਰ ’ਤੇ ਬਦਸਲੂਕੀ ਕਰਨ ਦੇ ਦੋਸ਼ ਲਾਏ ਹਨ। ਜ਼ਿਲਾ ਪੁਲਸ ਮੁਖੀ ਨੂੰ ਮਾਮਲੇ ਦੀ ਲਿਖਤੀ ਸ਼ਿਕਾਇਤ ਦੇਣ ਉਪਰੰਤ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 17 ਜੁਲਾਈ ਨੂੰ ਇਕ ਗੁੰਮਨਾਮ ਚਿੱਠੀ ਉਨ੍ਹਾਂ ਦੇ ਪਤੇ ’ਤੇ ਭੇਜੀ ਗਈ ਸੀ ਅਤੇ ਇਸ ’ਚ ਕੁੱਝ ਗਲਤ ਲਿਖਿਆ ਗਿਆ ਸੀ, ਜਿਸ ਦੀ ਜਾਂਚ ਸਬੰਧੀ ਉਹ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇ ਰਹੇ ਸਨ, ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਜਦ ਉਹ ਇਸ ਮਾਮਲੇ ’ਤੇ ਬਿਆਨ ਦੇਣ ਲਈ ਡੀ. ਐੱਸ. ਪੀ. ਦਫਤਰ ਆਏ ਤਾਂ ਜਾਂਚ ਅਧਿਕਾਰੀ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਕੁਰਸੀ ’ਤੇ ਬਿਠਾ ਲਿਆ, ਪਰ ਬਾਅਦ ’ਚ ਕੁਰਸੀ ਤੋਂ ਉਠਾ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਕੁਰਸੀ ’ਤੇ ਬੈਠਣ ਦੇ ਕਾਬਲ ਨਹੀਂ ਅਤੇ ਖਡ਼ੇ ਹੋ ਕੇ ਗੱਲਬਾਤ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮੇਰੇ ਸਨਮਾਨ ਨੂੰ ਠੇਸ ਪੁੱਜੀ ਹੈ ਕਿਉਂਕਿ ਉਹ ਇਕ ਜ਼ਿੰਮੇਵਾਰ ਵਿਅਕਤੀ ਹੈ ਅਤੇ ਪਿਛਲੇ 19 ਸਾਲਾਂ ਤੋਂ ਪਿੰਡ ਦੀ ਪੰਚਾਇਤ ਦਾ ਹਿੱਸਾ ਹੋਣ ਦੇ ਇਲਾਵਾ ਇਲਾਕੇ ’ਚ ਵੀ ਸ਼ਾਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਰਨਗੇ। ਦੂਸਰੇ ਪਾਸੇ ਜ਼ਿਲਾ ਪੁਲਸ ਮੁਖੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।