ਖਾਲੀ ਸਿਲੰਡਰਾਂ ਨਾਲ ਭਰੇ ਟਰੱਕ ਦੇ ਡਰਾਈਵਰ ਦੀ ਕੁੱਟ-ਮਾਰ
Tuesday, Jul 24, 2018 - 01:35 AM (IST)
ਸੁਨਾਮ, ਊਧਮ ਸਿੰਘ ਵਾਲਾ, (ਬਾਂਸਲ)– ਸਿਵਲ ਹਸਪਤਾਲ ਦੇ ਸਾਹਮਣੇ ਟਰਾਲਾ ਆਪ੍ਰੇਟਰਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਪੈਟਰੋਲ ਅਤੇ ਡੀਜ਼ਲ ਦੀਅਾਂ ਵੱਧ ਰਹੀਆਂ ਕੀਮਤਾਂ ਲਈ ਲਾਏ ਧਰਨੇ ਦੌਰਾਨ ਇਕ ਖਾਲੀ ਸਿਲੰਡਰਾਂ ਨਾਲ ਭਰੇ ਟਰੱਕ ਦੇ ਚਾਲਕ ਨਾਲ ਇਥੋਂ ਲੰਘਣ ਦੌਰਾਨ ਕੁਝ ਵਿਅਕਤੀਅਾਂ ਨੇ ਕੁੱਟ-ਮਾਰ ਕੀਤੀ। ਮੌਕੇ ’ਤੇ ਪੁੱਜੀ ਪੁਲਸ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਦੀਪਕ ਕੁਮਾਰ ਨੇ ਦੱਸਿਆ ਕਿ ਉਹ ਇਹ ਟਰੱਕ ਸੁਨਾਮ ਤੋਂ ਲੁਧਿਆਣਾ ਲੈ ਕੇ ਜਾ ਰਿਹਾ ਸੀ ਅਤੇ ਇਥੇ ਧਰਨਾ ਲੱਗਿਆ ਹੋਣ ਕਾਰਨ ਉਹ ਟਰੱਕ ਸਾਈਡ ’ਤੇ ਲਾਉਣ ਲੱਗਿਆ ਕਾਂ ਕੁਝ ਵਿਅਕਤੀਅਾਂ ਨੇ ਉਸ ਦੀ ਗੱਡੀ ਦੀ ਤਲਾਸ਼ੀ ਲਈ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਅਤੇ ਉਸ ਕੋਲ 10 ਹਜ਼ਾਰ ਰੁਪਏ ਸਨ, ਵੀ ਖੋਹ ਲਏ।
