ਮੁਸੀਬਤ ਦੀ ਘੜੀ ’ਚ ਮਾਨਵਤਾ ਦੀ ਸੇਵਾ ਨਿਭਾਉਣ ’ਚ ਮਸੀਹਾ ਬਣ ਅੱਗੇ ਆਇਆ ਰਾਧਾ ਸੁਆਮੀ ਡੇਰਾ ਬਿਆਸ

Monday, May 10, 2021 - 11:29 AM (IST)

ਮੁਸੀਬਤ ਦੀ ਘੜੀ ’ਚ ਮਾਨਵਤਾ ਦੀ ਸੇਵਾ ਨਿਭਾਉਣ ’ਚ ਮਸੀਹਾ ਬਣ ਅੱਗੇ ਆਇਆ ਰਾਧਾ ਸੁਆਮੀ ਡੇਰਾ ਬਿਆਸ

ਬਾਬਾ ਬਕਾਲਾ ਸਾਹਿਬ (ਰਾਕੇਸ਼) - ਪੰਜਾਬ ਸਮੇਤ ਪੂਰੇ ਭਾਰਤ ’ਚ ‘ਕੋਵਿਡ-19’ ਦੀ ਚੱਲ ਰਹੀ ਦੂਜੀ ਲਹਿਰ ਇਕ ਵਾਰ ਫਿਰ ਜਿਥੇ ਸੂਬੇ ਦੀ ਆਰਥਿਕਤਾ ਨੂੰ ਥੱਲੇ ਸੁੱਟਿਆ ਹੈ, ਉਥੇ ਨਾਲ ਹੀ ਕਈ ਬੇਸਹਾਰਾ ਅਤੇ ਲੋਡ਼ਵੰਦ ਲੋਕ ਰੋਟੀ ਤੋਂ ਮੁਥਾਜ ਹੋ ਕੇ ਬੈਠੇ ਹਨ। ਅਜਿਹੀ ਮੁਸੀਬਤ ਦੀ ਘੜੀ ’ਚ ਹਮੇਸ਼ਾ ਹੀ ਰਾਧਾ ਸੁਆਮੀ ਡੇਰਾ ਬਿਆਸ ਹੀ ਮੋਹਰੀ ਰਿਹਾ ਹੈ। ਡੇਰਾ ਬਿਆਸ ਨੇ ਮਾਨਵਤਾ ਦੀ ਸੇਵਾ ਨੂੰ ਪ੍ਰਮੁੱਖਤਾ ਦੇ ਕੇ ਬਿਨਾਂ ਕਿਸੇ ਭੇਦਭਾਵ ਅਤੇ ਜਾਤ-ਪਾਤ ਤੋਂ ਲੋਕਾਂ ਦੀ ਸੇਵਾ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ‘ਕੋਵਿਡ-19’ ਦੀ ਪਹਿਲੀ ਲਹਿਰ ਮੌਕੇ ਜਦੋਂਕਿ ਪੰਜਾਬ ’ਤੇ ਭਾਰੀ ਭੀੜ ਬਣੀ ਹੋਈ ਸੀ, ਉਸ ਵੇਲੇ ਵੀ ਰਾਧਾ ਸੁਆਮੀ ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਵੱਲੋਂ ਦੇਸ਼ ਭਰ ਦੇ ਸਾਰੇ ਸਤਿਸੰਗ ਘਰਾਂ ਕੇਂਦਰਾਂ ਨੂੰ ਆਈਸੋਲੇਟ ਵਾਰਡਾਂ ਵਜੋਂ ਵਰਤਣ ਲਈ ਸਰਕਾਰ ਨੂੰ ਸੌਂਪ ਦਿੱਤਾ ਸੀ। 

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਇਥੇ ਹੀ ਬੱਸ ਨਹੀਂ ਇਨ੍ਹਾਂ ਸਤਿਸੰਗ ਘਰਾਂ ’ਚ ਦਾਖਲ ਮਰੀਜ਼ਾਂ ਨੂੰ ਡੇਰਾ ਬਿਆਸ ਵੱਲੋਂ ਲੋੜੀਂਦੀਆਂ ਦਵਾਈਆਂ, ਫਲ ਫਰੂਟ ਅਤੇ ਦੁੱਧ ਆਦਿ ਮੁਹੱਈਆ ਕਰਵਾਇਆ ਜਾਂਦਾ ਸੀ। ਇਨ੍ਹਾਂ ਕੇਂਦਰਾਂ ’ਚ ਦਾਖਲ ਮਰੀਜ਼ਾਂ ਦੀ ਸੇਵਾ-ਸੰਭਾਲ ਲਈ ਡੇਰਾ ਬਿਆਸ ਦੇ ਸੇਵਾਦਾਰਾਂ ਵੱਲੋਂ ਬਤੌਰ ਵਾਲੰਟੀਅਰ ਬਣ ਕੇ ਸੇਵਾ ਕੀਤੀ ਗਈ। ਥਾਂ-ਥਾਂ ’ਤੇ ਲੰਗਰ ਲਾਏ ਗਏ ਅਤੇ ਛੋਲੇ-ਪੂੜੀਆਂ ਦੇ ਪੈਕਲੰਚ ਤਿਆਰ ਕਰਵਾ ਕੇ ਪਿੰਡਾਂ ’ਚ ਗਰੀਬਾਂ ਅਤੇ ਲੋੜਵੰਦਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਵੀ ਕੀਤਾ ਗਿਆ। ਸਭ ਤੋਂ ਵੱਡੇ ਲੰਗਰ ਲੁਧਿਆਣਾ ਸ਼ਹਿਰ ’ਚ ਲਾਏ ਗਏ ਤੇ ਵੱਡੀ ਪਹਿਲਕਦਮੀ ਇਹ ਵੀ ਕੀਤੀ ਗਈ ਕਿ ਪੰਜਾਬ ’ਚ ਦਿਹਾ[ੜੀਦਾਰ ਕੰਮ ਕਰਨ ਆਏ ਪ੍ਰਵਾਸੀ ਮਜ਼ਦੂਰਾਂ ਦੀ ਵੱਡੇ ਪੱਧਰ ’ਤੇ ਹੋਣ ਵਾਲੀ ਹਿਜਰਤ ਨੂੰ ਵੀ ਰੋਕਿਆ। ਅਜਿਹੇ ਸਮੇਂ ਸਰਕਾਰ ਵੱਲੋਂ ਕੋਈ ਸਹਾਇਤਾ ਪ੍ਰਦਾਨ ਨਹੀਂ ਕਰਵਾਈ ਗਈ। ਇਨ੍ਹਾਂ ਲੰਗਰਾਂ ਸਮੇਂ ਬਾਬਾ ਜੀ ਨੇ ਖੁਦ ਸੂਬੇ ’ਚ ਸਤਿਸੰਗ ਘਰਾਂ ਦਾ ਦੌਰਾ ਕੀਤਾ ਤੇ ਚੱਲ ਰਹੇ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ। ਸੰਗਤਾਂ ’ਚ ਜੋਸ਼ ਭਰਿਆ ਸੀ, ਜੋ ਡੇਰਾ ਬਿਆਸ ਦੀ ਆਸਥਾ ਨਾਲ ਜੁੜੇ ਹੋਏ ਹਨ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਕੋਵਿਡ-19 ਦੀ ਪਹਿਲੀ ਲਹਿਰ ਦੌਰਾਨ ਡੇਰਾ ਬਿਆਸ ਨੇ ਨਾ ਕੇਵਲ ਲੰਗਰ ਪ੍ਰਥਾ ਚਲਾਈ ਸੀ ਸਗੋਂ ਪੰਜਾਬ ਹਰਿਆਣਾ ਸਮੇਤ ਕੇਂਦਰ ਸਰਕਾਰ ਨੂੰ ਕਰੋਡ਼ਾਂ ਰੁਪਏ ਫੰਡ ਵੀ ਦਿੱਤੇ ਸਨ, ਕਿਉਂਕਿ ਡੇਰਾ ਬਿਆਸ ਪ੍ਰਮੁੱਖ ਵੱਲੋਂ ਹਮੇਸ਼ਾ ਮਾਨਵਤਾ ਦੀ ਸੇਵਾ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਹਕੀਕਤ ਸਬੰਧੀ ਅਦਾਰਾ ‘ਜਗ ਬਾਣੀ’ ਵੱਲੋਂ ਸਮੇਂ-ਸਮੇਂ ਸਿਰ ਕਵਰੇਜ ਵੀ ਦਿੱਤੀ ਜਾਂਦੀ ਸੀ ਅਤੇ ਮਾਣਯੋਗ ਵਿਜੇ ਚੋਪੜਾ ਜੀ ਵੱਲੋਂ ਇਸ ਹਕੀਕਤ ’ਤੇ ਆਡੀਟੋਰੀਅਲ ਵੀ ਲਿਖਿਆ ਗਿਆ ਸੀ। ਹੁਣ ਇਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੌਜੂਦਾ ਸਮੇਂ ਦੌਰਾਨ ਸੂਬਾ ਕੋਰੋਨਾ ਦੇ ਸੰਕਟ ’ਚੋਂ ਲੰਘ ਰਿਹਾ ਹੈ, ਜਿਸ ਕਾਰਨ ਮਰੀਜ਼ਾਂ ਦੀਆਂ ਦਵਾਈਆਂ ਆਦਿ ਦੀ ਭਾਰੀ ਕਿੱਲਤ ਮਹਿਸੂਸ ਹੋ ਰਹੀ ਹੈ। ਇਸ ਲਈ ਉਨ੍ਹਾਂ ਨੇ ਮਦਦ ਲਈ ਗੁਹਾਰ ਲਾਈ ਹੈ। ਸਮਝਿਆ ਜਾਂਦਾ ਹੈ ਕਿ ਬਾਬਾ ਜੀ ਇਸ ਸਬੰਧੀ ਕਿਸੇ ਪਲ ਵੀ ਕੋਈ ਅਹਿਮ ਫ਼ੈਸਲਾ ਲੈ ਸਕਦੇ ਹਨ।

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)


author

rajwinder kaur

Content Editor

Related News