ਚੀਨ ਸਰਹੱਦ ''ਤੇ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ
Thursday, Jun 18, 2020 - 11:12 PM (IST)
ਮਾਨਸਾ,(ਮਿੱਤਲ)- ਭਾਰਤ ਅਤੇ ਚੀਨ ਸਰਹੱਦ 'ਤੇ ਚੀਨ ਦੀ ਘਿਨੋਣੀ ਹਰਕਤ ਕਰਕੇ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦ ਬਾਬਾ ਸੇਵਾ ਸਿੰਘ ਠੀਕਰੀਵਾਲਾ ਚੋਂਕ ਵਿਖੇ ਵੀਰਵਾਰ ਦੀ ਰਾਤ 9 ਵਜੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੀ ਅਗਵਾਈ ਹੇਠ ਰੱਖੇ ਗਏ ਸ਼ਰਧਾਂਜਲੀ ਸਮਾਗਮ ਵਿੱਚ ਸ਼ੋਸ਼ਲ ਡਿਸਟੈਂਸ ਦਾ ਖਿਆਲ ਰੱਖ ਕੇ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਮਾਈਕਲ ਗਾਗੋਵਾਲ ਨੇ ਕਿਹਾ ਕਿ ਸ਼ਹੀਦ ਫੌਜੀਆਂ ਦਾ ਡੁੱਲ੍ਹਿਆ ਹੋਇਆ ਖੂਨ ਅੱਜ ਨਹੀਂ ਤਾਂ ਕੱਲ੍ਹ ਰੰਗ ਲਿਆਵੇਗਾ ਕਿਉਂਕਿ ਕੁਰਬਾਨੀਆਂ ਕਦੇ ਵੀ ਅਜਾਇਆ ਨਹੀਂ ਜਾਂਦੀਆਂ। ਇਨ੍ਹਾਂ ਸ਼ਹੀਦ ਫੌਜੀਆਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਨੌਜਵਾਨ ਗੁਰਤੇਜ ਸਿੰਘ ਦੀ ਸ਼ਹਾਦਤ ਹੋਣਾ ਭਾਵੇਂ ਪਰਿਵਾਰ ਅਤੇ ਸਾਡੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਉਨ੍ਹਾਂ ਦੀ ਸ਼ਹਾਦਤ ਨੇ ਮਾਨਸਾ ਜਿਲ੍ਹੇ ਦੀ ਨੌਜਵਾਨ ਪੀੜ੍ਹੀ ਨੂੰ ਦੇਸ਼ ਪ੍ਰਤੀ ਪਿਆਰ ਅਤੇ ਸਤਿਕਾਰ ਅਤੇ ਕੁਰਬਾਨ ਹੋਣ ਦੀ ਪ੍ਰੇਰਣਾ ਦਿੱਤੀ ਹੈ। ਇਸ ਮੌਕੇ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਗੋਰਾ, ਅਜੀਤ ਆਗਰਾ, ਮਨਦੀਪ ਸ਼ਰਮਾ, ਨੰਦੀ ਸ਼ਰਮਾ, ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ, ਰਾਏ ਸਿੰਘ ਗੁੜਥੜੀ, ਬਿੱਟੂ ਭੂਪਾਲ ਕਲਾਂ ਕਾਂਗਰਸੀ ਆਗੂ, ਮੁਕੇਸ਼ ਗੋਇਲ, ਪ੍ਰਿਤਪਾਲ ਮੋਂਟੀ, ਸਰਪੰਚ ਗੁਰਜੰਟ ਕੋਟੜਾ, ਅਮ੍ਰਿਤਪਾਲ ਕੂਕਾ, ਦੀਪਾ ਐੱਮ.ਸੀ, ਬਲਜੀਤ ਸਿੰਘ ਖੀਵਾ ਖੁਰਦ, ਤਾਰੀ ਖੀਵਾ ਕਲਾਂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।