ਚੰਡੀਗੜ੍ਹ : ''ਟ੍ਰਿਬਿਊਨ ਫਲਾਈਓਵਰ'' ਦਾ ਕੰਮ 10 ਦਿਨਾਂ ''ਚ ਹੋਵੇਗਾ ਅਲਾਟ

Monday, May 27, 2019 - 02:25 PM (IST)

ਚੰਡੀਗੜ੍ਹ : ''ਟ੍ਰਿਬਿਊਨ ਫਲਾਈਓਵਰ'' ਦਾ ਕੰਮ 10 ਦਿਨਾਂ ''ਚ ਹੋਵੇਗਾ ਅਲਾਟ

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਦੇ ਪਹਿਲੇ ਫਲਾਈਓਵਰ ਲਈ ਸਟਾਰਮ ਵਾਟਰ ਡਰੇਨੇਜ ਸੀਵਰ ਅਤੇ ਵਾਟਰ ਲਾਈਨ ਨੂੰ ਸ਼ਿਫਟ ਕਰਨ ਅਤੇ ਵਿਛਾਉਣ ਲਈ ਚਾਰ ਕੰਪਨੀਆਂ ਨੇ ਅਪਲਾਈ ਕੀਤਾ ਹੈ। ਪ੍ਰਸ਼ਾਸਨ ਦਾ ਟੀਚਾ ਹੈ ਕਿ 10 ਦਿਨਾਂ 'ਚ ਕੰਮ ਅਲਾਟ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਦਾ ਮੇਨ ਵਰਕ ਅਤੇ ਸ਼ਿਫਟਿੰਗ ਦਾ ਕੰਮ ਇਕੱਠੇ ਕਰਨ ਦੀ ਕੋਸ਼ਿਸ਼ ਹੈ ਤਾਂ ਜੋ ਅੱਗੇ ਇਸ 'ਚ ਦੇਰੀ ਨਾ ਹੋਵੇ। ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ ਇਸ ਦਾ ਟੈਂਡਰ ਜਾਰੀ ਕੀਤਾ ਸੀ ਪਰ ਚੋਣ ਜ਼ਾਬਤਾ ਲੱਗਣ ਕਾਰਨ ਟੈਂਡਰ ਨੂੰ ਹੋਲਡ ਕਰ ਲਿਆ ਸੀ। ਚੋਣ ਕਮਿਸ਼ਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਦੁਬਾਰਾ ਟੈਂਡਰ ਜਾਰੀ ਕੀਤਾ ਗਿਆ ਸੀ। 


author

Babita

Content Editor

Related News