‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸੋਥਾ ਵਿਖੇ ਬੂਟੇ ਲਾਏ
Thursday, Jun 28, 2018 - 07:30 AM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ, ਪਵਨ) - ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਣ ਅਤੇ ਜੰਗਲਾਤ ਵਿਭਾਗ ਵੱਲੋਂ ਪਿੰਡ ਸੋਥਾ ਵਿਖੇ ਸਾਬਕਾ ਮੈਂਬਰ ਹਰਜਿੰਦਰ ਸਿੰਘ ਦੇ ਘਰ ਤੋਂ ਬੂਟੇ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰਚਰਨ ਸਿੰਘ ਬਰਾਡ਼ ਸੋਥਾ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ ਪਿੰਡ ਦੇ ਡੇਰੇ ਵਿਚ ਵੀ ਬੂਟੇ ਲਾਏ ਗਏ।
ਇਸ ਮੌਕੇ ਡੀ. ਐੱਫ਼. ਓ. ਬਲਜੀਤ ਸਿੰਘ ਬਰਾਡ਼, ਰੇਂਜ ਅਫ਼ਸਰ ਬਲਵਿੰਦਰ ਸਿੰਘ ਬੰਗੀ, ਬਲਾਕ ਅਫ਼ਸਰ ਹਰਦੀਪ ਸਿੰਘ ਰੁਪਾਣਾ, ਰਮਨਦੀਪ ਕੌਰ, ਰਾਜਪ੍ਰੀਤ ਕੌਰ, ਪੁਸ਼ਪਿੰਦਰ ਕੌਰ, ਗਗਨਦੀਪ ਸਿੰਘ ਤੇ ਗੁਰਵਿੰਦਰ ਸਿੰਘ (ਵਣ ਗਾਰਡ) ਤੋਂ ਇਲਾਵਾ ਪਿੰਡ ਦੇ ਪਤਵੰਤੇ ਸ਼ਿਵਰਾਜ ਸਿੰਘ, ਦਰਸ਼ਨ ਸਿੰਘ, ਰਾਜਾ ਸਿੰਘ, ਗੁਲਾਬ ਕੌਰ, ਰਾਮ ਸਿੰਘ, ਡਾ. ਭੁਪਿੰਦਰ ਸਿੰਘ, ਅਮਰੀਕ ਸਿੰਘ, ਆਸਾ ਸਿੰਘ, ਰਿੰਪੀ, ਜਗਸੀਰ ਸਿੰਘ ਮੈਂਬਰ, ਗੁਰਪਾਲ ਸਿੰਘ, ਹਰੀ, ਗੁਰਦੀਪ ਸਿੰਘ, ਜਗਵਿੰਦਰ ਸਿੰਘ ਬਰਾਡ਼, ਗੁਰਵੰਤ ਸਿੰਘ, ਬੇਅੰਤ ਸਿੰਘ, ਅਮਰਿੰਦਰ ਸਿੰਘ, ਦਰਸ਼ਨ ਰਾਮ, ਬਾਬੂ ਸਿੰਘ, ਮੋਹਨ ਲਾਲ, ਭੋਲਾ ਸਿੰਘ, ਬਲਵਿੰਦਰ ਸਿੰਘ, ਗਗਨ ਮਾਨ, ਜਿੰਦਰ, ਗੁਰਾ ਰਾਮ, ਹਰਮੀਤ ਸਿੰਘ ਤੇ ਜਸਵੰਤ ਸਿੰਘ ਆਦਿ ਮੌਜੂਦ ਸਨ। ਵਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਥਾ ਵਿਖੇ ਘਰ-ਘਰ ਹਰਿਆਲੀ ਪੈਦਾ ਕਰਨ ਲਈ ਬੂਟੇ ਲਾਏ ਜਾਣਗੇ।
