ਟਰੈਵਲ ਏਜੰਟ ਦਾ ਕਾਰਾ : ਨੌਜਵਾਨ ਨੂੰ ਅਮਰੀਕਾ ਭੇਜਣ ਦੀ ਬਜਾਏ ਖੁਦ ਉਸ ਦੇ ਪੈਸਿਆਂ ''ਤੇ ਚਲਾ ਗਿਆ ਆਸਟ੍ਰੇਲੀਆ

Sunday, Jan 15, 2023 - 07:46 PM (IST)

ਫਿਰੋਜ਼ਪੁਰ (ਮਲਹੋਤਰਾ) : ਇਕ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਲਾਰਾ ਲਗਾ ਕੇ ਉਸ ਕੋਲੋਂ 20 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਦਿਲਚਸਪ ਤੱਥ ਇਹ ਹੈ ਕਿ ਦੋਸ਼ੀ ਉਕਤ ਪੈਸਿਆਂ ਦੇ ਨਾਲ ਖੁਦ ਆਸਟ੍ਰੇਲੀਆ ਚਲਾ ਗਿਆ। ਪੀੜਤ ਅਨੁਜ ਸਚਦੇਵਾ ਵਾਸੀ ਅਜ਼ਾਦੀ ਨਗਰ ਨੇ ਦਸੰਬਰ 2019 ਵਿਚ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦੇ ਦੱਸਿਆ ਸੀ ਕਿ ਉਸ ਨੇ ਅਮਰੀਕਾ ਸੈਟਲ ਹੋਣ ਦੇ ਲਈ ਵਿਨੋਦ ਕੁਮਾਰ ਵਾਸੀ ਕਾਂਸ਼ੀ ਨਗਰੀ ਦੇ ਨਾਲ ਸੰਪਰਕ ਕੀਤਾ ਜੋ ਦਿੱਲੀ ਗੇਟ ਵਿੱਚ ਜੂਸ ਦੀ ਦੁਕਾਨ ਦੇ ਨਾਲ ਟਰੈਵਲ ਏਜੰਸੀ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਵੱਡਾ ਹਾਦਸਾ : ਪਤੰਗ ਉਡਾਉਂਦਿਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਇਆ 11 ਸਾਲਾ ਬੱਚਾ

ਸ਼ਿਕਾਇਤਕਰਤਾ ਦੇ ਅਨੁਸਾਰ ਵਿਨੋਦ ਕੁਮਾਰ ਨੇ ਉਸ ਕੋਲੋਂ ਕੁੱਲ 30 ਲੱਖ ਰੁਪਏ ਦੀ ਮੰਗ ਕੀਤੀ ਜਿਸ ਵਿਚੋਂ 20 ਲੱਖ ਰੁਪਏ ਉਸ ਨੇ ਐਡਵਾਂਸ ਦੇ ਦਿੱਤੇ ਜਦਕਿ ਬਾਕੀ 10 ਲੱਖ ਰੁਪਏ ਅਮਰੀਕਾ ਪਹੁੰਚਣ ਦੇ ਬਾਅਦ ਦੇਣੇ ਤੈਅ ਹੋਏ ਸਨ। ਉਸ ਨੇ ਦੱਸਿਆ ਕਿ ਪੈਸੇ ਲੈਣ ਤੋਂ ਬਾਅਦ ਦੋਸ਼ੀ ਉਸਦੇ ਪੈਸਿਆਂ ਨਾਲ ਖੁਦ ਆਸਟ੍ਰੇਲੀਆ ਚਲਾ ਗਿਆ। ਥਾਣਾ ਸਿਟੀ ਦੇ ਏ.ਐੱਸ.ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੇ ਵਿਨੋਦ ਕੁਮਾਰ ਦੇ ਖਿਲਾਫ਼ ਧੋਖਾਧੜੀ ਅਤੇ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ ਦਾ ਪਰਚਾ ਦਰਜ ਕਰ ਲਿਆ ਗਿਆ ਹੈ।


Mandeep Singh

Content Editor

Related News