'ਟਰਾਂਸਜੈਂਡਰਾਂ' ਨੂੰ ਹਾਈਕੋਰਟ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਸੁਣਾਇਆ ਇਹ ਅਹਿਮ ਫ਼ੈਸਲਾ

06/23/2023 3:58:42 PM

ਚੰਡੀਗੜ੍ਹ (ਭਗਵਤ) : ਹੁਣ ਟਰਾਂਸਜੈਂਡਰ ਵੀ ਚੰਡੀਗੜ੍ਹ ਪੁਲਸ ਦੀ ਕਾਂਸਟੇਬਲ ਭਰਤੀ ਲਈ ਅਪਲਾਈ ਕਰ ਸਕਣਗੇ। ਇਹ ਫ਼ੈਸਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੁਣਾਇਆ ਗਿਆ ਹੈ। ਅਦਾਲਤ ਨੇ ਇਕ ਟਰਾਂਸਜੈਂਡਰ ਵੱਲੋਂ ਭਰਤੀ ਪ੍ਰਕਿਰਿਆ 'ਚ ਹਿੱਸਾ ਲੈਣ ਲਈ ਦਾਇਰ ਪਟੀਸ਼ਨ 'ਤੇ ਇਹ ਫ਼ੈਸਲਾ ਦਿੱਤਾ ਹੈ। ਅਦਾਲਤ ਨੇ ਚੰਡੀਗੜ੍ਹ ਪੁਲਸ ਨੂੰ ਪਟੀਸ਼ਨਰ ਨੂੰ ਅੰਤਰਿਮ ਰਾਹਤ ਦੇਣ ਅਤੇ ਉਸ ਨੂੰ ਟਰਾਂਸਜੈਂਡਰ ਵਜੋਂ ਅਰਜ਼ੀ ਦੇਣ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਇਸ ਨੈਸ਼ਨਲ ਹਾਈਵੇਅ 'ਤੇ ਲੱਗਾ ਲੰਬਾ ਜਾਮ, ਪੂਰੀ ਸੜਕ 'ਤੇ ਰੁੜ੍ਹਿਆ ਤੇਲ, ਸਲਿੱਪ ਹੋ ਰਹੇ ਵਾਹਨ (ਤਸਵੀਰਾਂ)

ਦਰਅਸਲ ਪਟੀਸ਼ਨਰ ਸੌਰਵ ਕਿੱਟੂ ਟਾਂਕ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ 20 ਮਈ, 2023 ਨੂੰ ਚੰਡੀਗੜ੍ਹ ਪੁਲਸ 'ਚ ਕਾਂਸਟੇਬਲ ਦੀਆਂ ਅਸਾਮੀਆਂ ਲਈ ਇਸ਼ਤਿਹਾਰ ਦੇਖਿਆ ਸੀ ਅਤੇ ਉਹ ਵੀ ਅਪਲਾਈ ਕਰਨਾ ਚਾਹੁੰਦੀ ਸੀ ਪਰ ਫਾਰਮ ਭਰਨ ਵੇਲੇ ਪਤਾ ਲੱਗਾ ਕਿ ਇਸ 'ਚ ਕੋਈ ਟਰਾਂਸਜੈਂਡਰ ਕਾਲਮ ਨਹੀਂ ਹੈ। ਇਸ ਮਗਰੋਂ ਪਟੀਸ਼ਨਕਰਤਾ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਅਤੇ ਡੀ. ਜੀ. ਪੀ. ਚੰਡੀਗੜ੍ਹ ਨੂੰ ਟਰਾਂਸਜੈਂਡਰ ਤਹਿਤ ਫਾਰਮ ਭਰਨ ਦੀ ਮਨਜ਼ੂਰੀ ਲਈ ਮੰਗ ਪੱਤਰ ਦਿੱਤਾ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਅਦਾਲਤ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ। 

ਇਹ ਵੀ ਪੜ੍ਹੋ : ਨਸ਼ਿਆਂ ਨੇ ਇਕ ਹੋਰ ਮਾਂ ਦੀ ਕੁੱਖ ਕੀਤੀ ਸੁੰਨੀ, ਮਰੇ ਪੁੱਤ ਨੂੰ ਮੰਜੇ 'ਤੇ ਦੇਖ ਅੱਖਾਂ ਅੱਗੇ ਛਾਇਆ ਹਨ੍ਹੇਰ
ਪੁਲਸ 'ਚ ਅਪਲਾਈ ਕਰਨ ਵਾਲੀ ਬਣੀ ਪਹਿਲੀ ਟਰਾਂਸਜੈਂਡਰ
ਸੌਰਵ ਕਿੱਟੂ ਟਾਂਕ ਪਹਿਲੀ ਟਰਾਂਸਜੈਂਡਰ ਹੈ, ਜਿਸ ਨੇ ਚੰਡੀਗੜ੍ਹ ਪੁਲਸ 'ਚ ਕਾਂਸਟੇਬਲ ਦੀ ਭਰਤੀ ਲਈ ਅਪਲਾਈ ਕੀਤਾ ਹੈ। ਸੌਰਵ ਕਿੱਟੂ ਇਕ ਸਪੋਰਟਸਪਰਸਨ ਹੈ ਅਤੇ ਐਥਲੀਟ ਵੀ ਹੈ। ਉਹ ਇਸ ਤੋਂ ਪਹਿਲਾਂ ਮਾਊਂਟ ਐਵਰੈਸਟ ਦੀ ਚੜ੍ਹਾਈ ਵੀ ਚੜ੍ਹ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਟਰਾਂਸਜੈਂਡਰਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਦਾ ਅਤੇ ਹਰ ਕੋਈ ਹੀਜੜਾ ਕਹਿ ਕੇ ਉਨ੍ਹਾਂ ਨੂੰ ਤਾਅਨੇ ਮਾਰਦਾ ਹੈ। ਸੌਰਵ ਦਾ ਕਹਿਣਾ ਹੈ ਕਿ ਉਹ ਟਰਾਂਸਜੈਂਡਰਾਂ ਦੇ ਹੱਕ ਲਈ ਹਮੇਸ਼ਾ ਲੜਦੀ ਰਹੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News