ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ''ਤੇ ਤਬਾਦਲੇ, ਜੇਲ੍ਹ ਵਿਭਾਗ ਦੇ 33 ਅਧਿਕਾਰੀ ਕੀਤੇ ਟਰਾਂਸਫਰ
Friday, Aug 30, 2024 - 05:21 AM (IST)
ਚੰਡੀਗੜ੍ਹ (ਮਨਜੋਤ)- ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ ਜੇਲ੍ਹ ਵਿਭਾਗ ਦੇ 33 ਅਧਿਕਾਰੀਆਂ/ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਕੇ ਇਨ੍ਹਾਂ ਦੀ ਤਾਇਨਾਤੀ ਇਕ ਤੋਂ ਦੂਜੀ ਥਾਂ ਕਰ ਦਿੱਤੀ ਗਈ ਹੈ।
ਮਨਜੀਤ ਸਿੰਘ ਸਿੱਧੂ ਨੂੰ ਕੇਂਦਰੀ ਜੇਲ੍ਹ ਬਠਿੰਡਾ, ਵਰੁਣ ਸ਼ਰਮਾ ਨੂੰ ਕੇਂਦਰੀ ਜੇਲ੍ਹ ਪਟਿਆਲਾ, ਰਾਜੀਵ ਅਰੋੜਾ ਨੂੰ ਏ.ਆਈ.ਜੀ. ਜੇਲ੍ਹ ਪੰਜਾਬ, ਇਕਬਾਲ ਸਿੰਘ ਧਾਲੀਵਾਲ ਨੂੰ ਕੇਂਦਰੀ ਜੇਲ੍ਹ ਫ਼ਰੀਦਕੋਟ, ਹੇਮੰਤ ਸ਼ਰਮਾ ਨੂੰ ਡਿਪਟੀ ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ, ਲਲਿਤ ਕੋਹਲੀ ਨੂੰ ਜ਼ਿਲ੍ਹਾ ਜੇਲ੍ਹ ਰੂਪਨਗਰ, ਨਵਿੰਦਰ ਸਿੰਘ ਨੂੰ ਜੇਲ੍ਹ ਸੰਗਰੂਰ, ਰਾਹੁਲ ਰਾਜਾ ਨੂੰ ਗੁਰਦਾਸਪੁਰ ਜੇਲ੍ਹ ’ਚ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਨਵਦੀਪ ਸਿੰਘ ਨੂੰ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ, ਕੁਲਵੰਤ ਸਿੰਘ ਪ੍ਰਿੰਸੀਪਲ ਨੂੰ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਆਨ ਪੇ ਸਕੇਲ ਤੇ ਵਾਧੂ ਚਾਰਜ ਸੁਪਰਡੈਂਟ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ, ਰਮਨਦੀਪ ਸਿੰਘ ਭੰਗੂ ਨੂੰ ਵਧੀਕ ਸੁਪਰਡੈਂਟ ਕੇਂਦਰੀ ਜੇਲ੍ਹ ਬਠਿੰਡਾ, ਇੰਦਰਜੀਤ ਸਿੰਘ ਕਾਹਲੋਂ ਨੂੰ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਆਨ ਪੇ ਸਕੇਲ, ਗੁਰਚਰਨ ਸਿੰਘ ਧਾਲੀਵਾਲ ਨੂੰ ਜ਼ਿਲ੍ਹਾ ਜੇਲ੍ਹ ਬਰਨਾਲਾ, ਸਿਆਮਲ ਜੋਤੀ ਨੂੰ ਕੇਂਦਰੀ ਜੇਲ੍ਹ ਕਪੂਰਥਲਾ, ਵਿਜੇ ਕੁਮਾਰ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕੜਾਹੇ 'ਚ ਡਿੱਗਣ ਕਾਰਨ ਹੋਈ ਸੇਵਾਦਾਰ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਵੱਡਾ ਫ਼ੈਸਲਾ, ਹੁਣ ਨਹੀਂ ਹੋਣਗੇ ਹਾਦਸੇ
ਇਸੇ ਤਰ੍ਹਾਂ ਜਸਪਾਲ ਸਿੰਘ ਖਹਿਰਾ ਨੂੰ ਲੁਧਿਆਣਾ ਜੇਲ੍ਹ, ਜਤਿੰਦਰ ਪਾਲ ਸਿੰਘ ਨੂੰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ, ਅਮਰ ਸਿੰਘ ਨੂੰ ਸਬ ਜੇਲ੍ਹ ਪੱਟੀ, ਗੁਰਜੀਤ ਸਿੰਘ ਬਰਾੜ ਨੂੰ ਡਿਪਟੀ ਸੁਪਰਡੈਂਟ ਸਕਿਓਰਟੀ ਕੇਂਦਰੀ ਜੇਲ੍ਹ ਪਟਿਆਲਾ, ਯੋਗੇਸ਼ ਕੇਂਦਰੀ ਨੂੰ ਅੰਮ੍ਰਿਤਸਰ ਜੇਲ੍ਹ, ਜਸਵਿੰਦਰ ਸਿੰਘ ਨੂੰ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ, ਸੰਦੀਪ ਸਿੰਘ ਨੂੰ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ, ਰਾਜਦੀਪ ਸਿੰਘ ਬਰਾੜ ਨੂੰ ਕੇਂਦਰੀ ਜੇਲ੍ਹ ਫ਼ਰੀਦਕੋਟ, ਅਰਪਣਜੋਤ ਸਿੰਘ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਤਾਇਨਾਤ ਕੀਤਾ ਗਿਆ ਹੈ।
ਕੰਵਰ ਸੁਰਤੇਗ ਸਿੰਘ ਜੇਲ੍ਹ ਕੇਂਦਰੀ ਜੇਲ੍ਹ ਅੰਮ੍ਰਿਤਸਰ, ਭੁਪਿੰਦਰ ਸਿੰਘ ਨੂੰ ਕੇਂਦਰੀ ਜੇਲ੍ਹ ਕਪੂਰਥਲਾ, ਚੰਦਨ ਦੀਪ ਸਿੰਘ ਨੂੰ ਜ਼ਿਲ੍ਹਾ ਪਰਖ ਅਫ਼ਸਰ ਰੂਪਨਗਰ ਤੇ ਵਾਧੂ ਚਾਰਜ ਡਿਪਟੀ ਸੁਪਰਡੈਂਟ ਸਕਿਓਰਟੀ ਜ਼ਿਲ੍ਹਾ ਜੇਲ੍ਹ ਰੂਪਨਗਰ, ਲਵਨੀਤ ਬਾਂਗੜ ਕਪੂਰਥਲਾ ਨੂੰ ਮੁੱਖ ਦਫ਼ਤਰ ਜੇਲ੍ਹਾਂ ਚੰਡੀਗੜ੍ਹ, ਮਹਿੰਦਰ ਪਾਲ ਸਿੰਘ ਚੀਮਾ ਨੂੰ ਕੇਂਦਰੀ ਜੇਲ੍ਹ ਲੁਧਿਆਣਾ, ਬਲਵਿੰਦਰ ਸਿੰਘ ਨੂੰ ਕੇਂਦਰੀ ਜੇਲ੍ਹ ਕਪੂਰਥਲਾ, ਹਰਬੰਸ ਸਿੰਘ ਨੂੰ ਕੇਂਦਰੀ ਜੇਲ੍ਹ ਲੁਧਿਆਣਾ, ਰਵਨੀਤ ਕੌਰ ਨੂੰ ਡਿਪਟੀ ਸੁਪਰਡੈਂਟ ਮਹਿਲਾ ਜੇਲ੍ਹ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਨਹੀਂ ਰਿਲੀਜ਼ ਹੋਵੇਗੀ ਕੰਗਨਾ ਦੀ Emergency ! ਸਿੱਖ ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e